ਭਾਸ਼ਾਵਾਂ

ਤਕਨੀਕੀ ਸੇਵਾਵਾਂ

ਖਪਤਕਾਰਾਂ ਦੇ ਲਈ ਉਤਪਾਦਾਂ ਦੇ ਪ੍ਰਦਰਸ਼ਨ ਨੂੰ ਪਰੇਸ਼ਾਨੀ ਮੁਕਤ ਬਣਾਉਣ ਦੀ ਵੱਧਦੀ ਲੋੜ ਦੇ ਲਈ, ਕੰਸਾਈ ਨੈਰੋਲੈਕ ਨੇ ਆਪਣੀ ਤਕਨੀਕੀ ਸੇਵਾ ਟੀਮ ਬਣਾਈ ਹੈ ਜਿਸਦੀ ਸੇਂਟਰਲ ਸਰਵਿਸ ਟੈਕਨੋਲੋਜੀ ਲੈਬੋਰੇਟਰੀ ਲੋਅਰ ਪਰੇਲ, ਮੁੰਬਈ ਵਿੱਚ ਸਥਿਤ ਹੈ। ਬਾਵਲ, ਲੋਟੇ ਅਤੇ ਹੋਸੂਰ ਵਿੱਚ ਸੈਟੇਲਾਇਟ ਟੈਕਨੀਕਲ ਸਰਵਿਸ ਲੈਬੋਰੇਟਰੀਜ਼ ਦੀ ਸਥਾਪਨਾ ਕੀਤੀ ਗਈ ਹੈ। ਪ੍ਰੋਡਕਸ਼ਨ ਲਾਈਨ ਨੂੰ ਸਪੋਰਟ ਕਰਨ ਦੇ ਲਈ ਤਕਨੀਕੀ ਸੇਵਾ ਟੀਮ ਦੇ 135 ਤੋਂ ਜ਼ਿਆਦਾ ਮੈਂਬਰ ਮਹੱਤਵਪੂਰਣ ਗਾਹਕ ਸਾਇਟਸ ‘ਤੇ ਮੌਜੂਦ ਹਨ।.

ਮੁੰਬਈ ਸਥਿਤ ਸੈਂਟਰਲ ਟੈਕਨੀਕਲ ਸਰਵਿਸ ਲੈਬੋਰੇਟਰੀ ਨੂੰ ਭਾਰਤ ਸਰਕਾਰ ਦੁਆਰਾ ਮਨਜ਼ੂਰ ਕੀਤਾ ਗਿਆ ਹੈ। ਵਿਗਿਆਨ ਅਤੇ ਤਕਨੀਕੀ ਵਿਭਾਗ ਉੱਨਤ ਕੰਪਿਊਟਰੀਕਰਨ ਪ੍ਰੀਖਿਆ ਸਮੱਗਰੀਆਂ ਨਾਲ ਲੈਸ ਹੈ।

ਵੈਲਿਊ ਐਡਿਸ਼ਨ / ਵੈਲਿਊ ਇੰਜੀਨੀਅਰਿੰਗ ਐਕਟੀਵਿਟੀਜ਼

ਕੰਸਾਈ ਨੈਰੋਲੈਕ ਗਾਹਕਾਂ ਦੇ ਨਾਲ ਮਿਲਕੇ ਬਹੁਤ ਸਾਰੀਆਂ ਵੀਏ/ਵੀਈ ਗਤੀਵਿਧੀਆਂ ਸੰਗਠਿਤ ਕਰਦਾ ਹੈ ਜਿਵੇਂ, ਲਾਗਤ ਅਤੇ ਖਪਤ ਵਿੱਚ ਕਟੌਤੀ, ਊਰਜਾ ਦੀ ਬਚਤ, ਸੁਰੱਖਿਆ ਅਤੇ ਵਾਤਾਵਰਣ ਸੁਰੱਖਿਆ ਆਦਿ। ਇਹਨਾਂ ਸਾਰੀਆਂ  ਗਤੀਵਿਧੀਆਂ ਦੀ ਵਜ੍ਹਾ ਨਾਲ ਕੰਪਨੀ ਬਿਹਤਰ ਪੇਂਟਿੰਗ ਹੱਲ ਉਪਲਬਧ ਕਰਵਾਉਣ ਵਿੱਚ ਸਫਲ ਰਹਿੰਦੀ ਹੈ। ਇਸਦੇ ਇਲਾਵਾ ਕੰਪਨੀ ਨੇ ਕਾਇਜੇਨ ਅਤੇ 5ਐਸ ਦੇ ਸਿਧਾਂਤਾਂ ਨੂੰ ਵੀ ਅਪਣਾਇਆ ਹੈ ਅਤੇ ਸਾਰੇ ਕਰਮਚਾਰੀਆਂ ਦੇ ਲਈ ਇਨ੍ਹਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ