ਭਾਸ਼ਾਵਾਂ

ਉਤਪਾਦਾਂ ਦੀ ਰੇਂਜ

ਨੈਰੋਫਲੋਰ 4000 ਪ੍ਰਾਈਮਰ 

2ਕੇ ਇਪੌਕਸੀ ਕਲੀਅਰ ਸਪੈਸ਼ਲ ਪ੍ਰਾਈਮਰ ਜਿਸ ਨੂੰ ਉੱਤਮ ਮਜ਼ਬੂਤੀ ਨਾਲ ਚਿਪਕਾਉਣ, ਗਹਿਰਾਈ ਤੱਕ ਜਾਣ ਅਤੇ ਉੱਚ ਸੁਰੱਖਿਆ ਪ੍ਰਦਾਨ ਕਰਨ ਦੇ ਕਾਰਨ ਕੰਕਰੀਟ/ਸਟੀਲ ਦੇ ਫਲੋਰ ‘ਤੇ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

 

ਨੈਰੋਫਲੋਰ ਇਪੌਕਸੀ ਸਕ੍ਰੀਡ

ਇਪੌਕਸੀ ਰੇਜ਼ਿਨ ‘ਤੇ ਆਧਾਰਿਤ ਸੈਲਫ ਲੈਵਲਿੰਗ ਫਲੋਰ ਸਕ੍ਰੀਡ ਜਿਸ ਵਿੱਚ ਉੱਚ ਰਗੜ, ਮੈਕੇਨੀਕਲ ਅਤੇ ਰਸਾਇਣਕ ਰੋਧਕ ਦੇ ਨਾਲ ਭਾਰ ਅਤੇ ਤਣਾਅ ਸਹਿਣ ਦੀ ਚੰਗੀ ਤਾਕਤ ਹੈ। ਇਹ ਇੱਕ ਚੀਕਣਾ ਅਤੇ ਰੱਖਿਆਤਮਕ ਫਲੋਰ ਪ੍ਰਦਾਨ ਕਰਦਾ ਹੈ ਜਿਸ ਵਿੱਚ ਜ਼ਿਆਦਾ ਟਰੈਫਿਕ ਨੂੰ ਸਹਿਣ ਦੀ ਸਮਰੱਥਾ ਹੁੰਦੀ ਹੈ।

 

ਨੈਰੋਫਲੋਰ 1000 ਐਸਐਲ

ਘੱਟ ਸੌਲਵੈਂਟ ਵਾਲਾ ਸੈਲਫ ਲੈਵਲਿੰਗ ਇਪੌਕਸੀ ਰੇਸਿਨ ਬੇਸ ਜਿਸ ਨੂੰ ਮਜ਼ਬੂਤ ਅਤੇ ਟਿਕਾਊ, ਰਸਾਇਣਕ ਰੋਧਕ ਅਤੇ ਤਣਾਅ ਸਹਿਣ ਦੀ ਤਾਕਤ ਵਾਲਾ ਫਲੋਰ ਫਿਨਿਸ਼ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ। ਇਹ ਇੱਕ ਸੁੰਦਰ ਫਲੋਰ ਪ੍ਰਦਾਨ ਕਰਦਾ ਹੈ ਜੋ ਮੈਕੇਨੀਕਲ ਅਤੇ ਕੈਮੀਕਲ ਲੋਡਿੰਗ ਨੂੰ ਰੋਕਣ ਦੇ ਨਾਲ - ਨਾਲ ਭਾਰ ਅਤੇ ਤਣਾਅ ਸਹਿਣ ਦੀ ਚੰਗੀ ਤਾਕਤ ਵੀ ਰੱਖਦਾ ਹੈ।

 

ਨੈਰੋਫਲੋਰ ਪੀਯੂ ਕੋਟ

ਪੌਲੀਯੂਰੀਥੇਨ ਰੇਸਿਨ ਬੇਸ ਫਲੋਰ ਕੋਟਿੰਗਸ ਐਰੋਮੈਟਿਕ ਅਤੇ ਐਲੀਫੈਟਿਕ ਵਿੱਚ ਤਾਂਕਿ ਰਗੜਾਂ ਅਤੇ ਰਸਾਇਣਾਂ ਦਾ ਮਜ਼ਬੂਤੀ ਨਾਲ ਵਿਰੋਧ ਕਰ ਸਕਣ। ਐਲੀਫੈਟਿਕ ਪੌਲੀਯੂਰੀਥੇਨ ਵਿੱਚ ਉੱਤਮ ਰੰਗ ਅਤੇ ਚਮਕ ਨੂੰ ਬਰਕਰਾਰ ਰੱਖਣ ਦੇ ਗੁਣ ਹੁੰਦੇ ਹਨ। ਇਹ ਮੈਟ ਅਤੇ ਚਮਕੀਲੀ ਫਿਨਿਸ਼ ਵਿੱਚ ਉਪਲੱਬਧ ਹੈ। ਇਸ ਵਿੱਚ ਚਰੀਟਾਂ ਅਤੇ ਧੱਬਿਆਂ ਨੂੰ ਰੋਕਣ ਦੀ ਸਮਰੱਥਾ ਵੀ ਹੁੰਦੀ ਹੈ।

ਨੈਰੋਫਲੋਰ ਈਪੀਯੂ ਐਸਐਲ 

ਈਪੀਯੂ ਇੱਕ ਸੌਲਵੈਂਟ ਮੁਕਤ ਸੈਲਫ ਲੈਵਲਿੰਗ ਇਪੌਕਸੀ ਪੌਲੀਯੂਰੀਥੇਨ ਬੇਸ ਰੇਸਿਨ ਫਲੋਰ ਫਿਨਿਸ਼ ਹੈ। ਇਹ ਪ੍ਰਾਈਮ ਕੀਤੀਆਂ ਗਈਆਂ ਸਤ੍ਹਾਵਾਂ ਦੇ ਉੱਪਰ ਮਜ਼ਬੂਤੀ ਨਾਲ ਚਿਪਕਦਾ ਹੈ। ਅੰਦਰੂਨੀ ਵਰਤੋਂ ਦੇ ਲਈ ਇਸ ਵਿੱਚ ਰਗੜਾਂ ਅਤੇ ਰਸਾਇਣਾਂ ਨੂੰ ਰੋਕਣ ਦੀ ਵਧੀਆ ਸਮਰੱਥਾ ਹੈ।

 

ਨੈਰੋਫਲੋਰ ਪੀਯੂ ਕਲੀਅਰ

ਵਾਧੂ ਸੁਰੱਖਿਆ ਦੇ ਲਈ 2ਕੇ ਪੌਲੀਯੂਰੀਥੇਨ ਰੇਜ਼ਿਨ ਐਲੀਫ਼ੈਟਿਕ ਕਲੀਅਰ ਕੋਟਿੰਗ। ਇਹ ਵਧੀਆ ਲਚੀਲੇਪਨ ਦੇ ਨਾਲ ਉੱਚ ਯੰਤਰਿਕ ਮਜ਼ਬੂਤੀ ਵਾਲੇ ਸੀਲਰ ਕੋਟ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ।

 

ਨੈਰੋਫਲੋਰ ਈਐਸਡੀ ਐਸਐਲ 

ਘੱਟ ਸੌਲਵੈਂਟ ਵਾਲਾ, ਸੈਲਫ ਲੈਵਲਿੰਗ ਇਪੌਕਸੀ ਰੇਜ਼ਿਨ ‘ਤੇ ਆਧਾਰਿਤ ਇਲੈਕਟ੍ਰੋ - ਸਟੈਟਿਕਲੀ ਕੰਡਕਟਿਵ ਫਲੋਰ ਜਿਸ ਨੂੰ ਅਜਿਹੇ ਇਲਾਕਿਆਂ ਵਿੱਚ ਵਰਤੋਂ ਕਰਨ ਦੇ ਲਈ ਬਣਾਇਆ ਗਿਆ ਹੈ ਜਿੱਥੇ ਸਟੈਟਿਕ ਬਿਜਲੀ ਨੂੰ ਕੰਟਰੋਲ ਕਰਨ ਦੇ ਉਪਾਅ ਦੇ ਰੂਪ ਵਿੱਚ ਸਟੈਟਿਕ ਕੰਡਕਟਿਵ ਜਾਂ ਸਟੈਟਿਕ ਡਿਸੀਪੇਟਿਵ ਫਲੋਰ ਦੀ ਲੋੜ ਪੈਂਦੀ ਹੈ।

 

ਨੈਰੋਫਲੋਰ ਕਾਰਪਾਰਕ

ਉੱਚ ਪ੍ਰਦਰਸ਼ਨ ਸਮਰੱਥਾ, ਉੱਚ ਡਿਊਟੀ ਕੋਟਿੰਗ ਸਿਸਟਮ ਜਿਸ ਨੂੰ ਵਾਤਾਵਰਣ ਦੀ ਹਰ ਪਰਿਸਥਿਤੀ ਵਿੱਚ ਵੱਧ ਤੋਂ ਵੱਧ  ਆਵਾਜਾਈ ਨੂੰ ਸਹਿਣ ਕਰਨ ਦੇ ਲਈ ਬਣਾਇਆ ਗਿਆ ਹੈ। ਇਹ ਫਲੋਰ ਨੂੰ ਦੇਖਣ ਵਿੱਚ ਵਧੀਆ ਬਣਾਉਂਦਾ ਹੈ ਅਤੇ ਜੋੜ ਨਾ ਹੋਣ ਦੇ ਕਾਰਨ ਇਸ ਤੋਂ ਮਿੱਟੀ ਸਾਫ਼ ਕਰਨੀ ਬਹੁਤ ਸੌਖੀ ਹੈ।

 

ਨੈਰੋਫਲੋਰ ਸੀਆਰਐਫ

ਘੱਟ ਸੌਲਵੈਂਟ ਵਾਲਾ ਸੈਲਫ ਲੈਵਲਿੰਗ ਇਪੌਕਸੀ ਰੇਜ਼ਿਨ ਬੇਸ ਫਲੋਰ ਟਾਪਿੰਗ ਜਿਸ ਨੂੰ ਰਸਾਇਣਾਂ ਨਾਲ ਹੋਣ ਵਾਲੀ ਜੰਗਾਲ ਦੇ ਖਤਰੇ ਵਾਲੇ ਵਾਤਾਵਰਣ ਵਿੱਚ ਮੌਜੂਦ ਫਲੋਰ ਨੂੰ ਰਸਾਇਣਕ ਰੋਧਕ ਬਣਾਉਣ ਦੇ ਉਦੇਸ਼ ਨਾਲ ਖਾਸ ਤੌਰ ‘ਤੇ ਬਣਾਇਆ ਗਿਆ ਹੈ।

 

ਨੈਰੋਫਲੋਰ ਪੀਯੂ ਕੰਕਰੀਟ 

ਕੰਧਾਂ ‘ਤੇ ਲਗਾਉਣ ਦੇ ਲਈ ਪਾਣੀ ‘ਤੇ ਆਧਾਰਿਤ ਐਕ੍ਰੀਲਿਕ, ਉੱਲੀ ਰੋਧਕ, ਜੀਵਾਣੂ ਰੋਧਕ ਪੌਲੀਯੂਰੀਥੇਨ ਪ੍ਰਾਈਮਰ ਅਤੇ ਫਿਨਿਸ਼ ਕੋਟਿੰਗ ਪੇਂਟ ਸਿਸਟਮ। ਇਸ ਨੂੰ ਵਿਸ਼ੇਸ਼ ਤੌਰ ‘ਤੇ ਦਵਾਈਆਂ ਵਾਲੀਆਂ ਫੈਕਟਰੀਆਂ, ਹਸਪਤਾਲਾਂ, ਕਲੀਨਰੂਮ ਅਤੇ ਪ੍ਰਯੋਗਸ਼ਾਲਾਵਾਂ ਦੀਆਂ ਅੰਦਰੂਨੀ ਕੰਧਾਂ ‘ਤੇ ਕੋਟਿੰਗ ਲਈ ਬਣਾਇਆ ਜਾਂਦਾ ਹੈ।

 

ਨੈਰੋਫਲੋਰ ਵਾਲ ਕੋਟ 

ਇਹ ਇੱਕ ਖਾਸ ਕੈਮੇਸਟਰੀ ‘ਤੇ ਆਧਾਰਿਤ ਹੈ ਜਿੱਥੇ ਯੂਰੀਥੇਨ ਅਤੇ ਸੀਮਿੰਟ ਨੂੰ ਇੱਕ ਵਿਸ਼ੇਸ਼ ਕੋਟਿੰਗ ਬਣਾਉਣ ਦੇ ਲਈ ਮਿਲਾਇਆ ਜਾਂਦਾ ਹੈ। ਇਹ ਕੋਟਿੰਗ ਥਰਮਲ ਸ਼ੌਕਸ, ਹਮਲਾਵਰ ਰਸਾਇਣਾਂ ਨੂੰ ਰੋਕਣ ਦੇ ਲਈ, ਭਾਰ ਦਾ ਦਬਾਅ ਸਹਿਣ ਅਤੇ ਭਾਰੀ ਆਵਾਜਾਈ ਨੂੰ ਸਹਿਣ ਕਰਨ ਵਿੱਚ ਸਮਰੱਥਾਵਾਨ ਹੁੰਦੀ ਹੈ। ਇਸ ਵਿੱਚ ਕੋਈ ਜੋੜ ਨਹੀਂ ਹੁੰਦਾ ਅਤੇ ਇਹ ਬੈਕਟੀਰਿਆ ਨੂੰ ਨਾ ਪੈਦਾ ਹੋਣ ਦੇਣ ਦੇ ਕਾਰਨ ਬਹੁਤ ਜ਼ਿਆਦਾ ਸਾਫ਼ ਰਹਿੰਦੀ ਹੈ। ਉੱਚ ਰਗੜ ਰੋਧਕ, ਟੱਕਰ ਦਾ ਪ੍ਰਭਾਵ ਅਤੇ ਰਸਾਇਣਾਂ ਦਾ ਉੱਚ ਰੋਧਕ, ਪਾਣੀ ‘ਤੇ ਆਧਾਰਿਤ ਹੋਣ ਦੇ ਕਾਰਨ ਵੀਓਸੀ ਦੇ ਮਾਨਕਾਂ ਦੇ ਅਨੁਸਾਰ।

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ