ਭਾਸ਼ਾਵਾਂ

Buy
X
Get in touch
 
1 Start 2 Complete
X
Get in touch
 
1 Start 2 Complete
Send OTP
ਜਮ੍ਹਾਂ ਕਰੋ

ਵੀਓਸੀ ਕੀ ਹੈ?

ਤੁਸੀਂ ਇੱਕ ਤਾਜ਼ਾ ਪੇਂਟ ਕੀਤੇ ਗਏ ਘਰ ਦੀ ਦੁਰਗੰਧ ਨੂੰ ਹਮੇਸ਼ਾ ਮਹਿਸੂਸ ਕਰ ਸਕਦੇ ਹੋ। ਨਵੇਂ ਪੇਂਟ ਨਾਲ ਘਰ ਤਾਂ ਸੁੰਦਰ ਲੱਗਦਾ ਹੈ ਪਰ ਇਸਦੇ ਨਾਲ ਹੀ ਵੀਓਸੀ ਵੀ ਪੈਦਾ ਹੁੰਦਾ ਹੈ।.

ਵੀਓਸੀ ਇੱਕ ਕਾਰਬਨ ਯੁਕਤ ਕੰਪਾਉਂਡ ਹੈ ਜੋ ਆਸਾਨੀ ਨਾਲ ਭਾਫ਼ ਬਣਕੇ ਹਵਾ ਵਿੱਚ ਸਮਾ ਜਾਂਦਾ ਹੈ। ਵੀਓਸੀ ਦੇ ਕਣ ਹਵਾ ਵਿੱਚ ਦਾਖ਼ਲ ਹੋਣ ‘ਤੇ ਦੂੱਜੇ ਤੱਤਾਂ ਦੇ ਨਾਲ ਰਿਏਕਟ ਕਰਕੇ ਓਜੋਨ ਬਣਾਉਂਦੇ ਹਨ, ਜਿਸਦੇ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ। ਇਸ ਵਜ੍ਹਾ ਨਾਲ ਘਰ ਵਿੱਚ ਰਹਿਣ ਵਾਲਿਆਂ ਨੂੰ ਕਈ ਸਿਹਤ ਸਮੱਸਿਆਵਾਂ ਹੁੰਦੀਆਂ ਹਨ - ਜਿਵੇਂ ਸਾਹ ਲੈਣ ਵਿੱਚ ਤਕਲੀਫ਼, ਸਿਰਦਰਦ, ਅੱਖਾਂ ਵਿੱਚ ਜਲਨ, ਪਾਣੀ ਆਉਣਾ ਅਤੇ ਜੀ ਮਚਲਾਉਣਾ। ਕੁੱਝ ਕਿਸਮ ਦੇ ਵੀਓਸੀ ਤੋਂ ਕੈਂਸਰ ਅਤੇ ਕਿਡਨੀ/ਲੀਵਰ ਨੂੰ ਨੁਕਸਾਨ ਲਈ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ।.

ਪੇਂਟ ਦੇ ਸੁੱਕਣ ਦੇ ਨਾਲ ਹੀ, ਇਹ ਨੁਕਸਾਨਦਾਇਕ ਵੀਓਸੀ ਹਵਾ ਵਿੱਚ ਜ਼ਿਆਦਾ ਮਾਤਰਾ ਵਿੱਚ ਘੁਲਣ ਲੱਗਦੇ ਹਨ। ਘਰ ਦੇ ਅੰਦਰ ਵੀਓਸੀ ਦਾ ਨਿਯਮਤ ਪੱਧਰ, ਬਾਹਰ ਦੀ ਤੁਲਣਾ ਵਿੱਚ 10 ਗੁਣਾ ਜ਼ਿਆਦਾ ਹੁੰਦਾ ਹੈ ਅਤੇ ਪੇਂਟ ਕੀਤੇ ਜਾਣ ਦੇ ਤੁਰੰਤ ਬਾਅਦ ਇਹ 1000 ਗੁਣਾ ਵੱਧ ਜਾਂਦਾ ਹੈ। ਜਿਵੇਂ ਕਿ, ਵੀਓਸੀ ਦਾ ਪੱਧਰ ਪੇਂਟ ਕੀਤੇ ਜਾਣ ਦੇ ਦੌਰਾਨ ਅਤੇ ਪੇਂਟਿੰਗ ਦੇ ਤੁਰੰਤ ਬਾਅਦ ਸਭ ਤੋਂ ਜ਼ਿਆਦਾ ਹੁੰਦਾ ਹੈ, ਪਰ ਇਹ ਰਿਸਾਵ ਕਈ ਸਾਲਾਂ ਤੱਕ ਜਾਰੀ ਰਹਿੰਦਾ ਹੈ। ਵਾਸਤਵ ਵਿੱਚ, ਪੇਂਟ ਕੀਤੇ ਜਾਣ ਦੇ ਪਹਿਲੇ ਸਾਲ ਵਿੱਚ ਸਿਰਫ਼ 50 ਫ਼ੀਸਦੀ ਵੀਓਸੀ ਹੀ ਨਿਕਲਦੇ ਹਨ।.

ਇਹ ਸੁਣਨ ਵਿੱਚ ਬੇਸ਼ੱਕ ਡਰਾਵਨਾ ਲੱਗਦਾ ਹੈ, ਪਰ ਨੇਰੋਲੈਕ ਦੇ ਕੋਲ ਇਸਦਾ ਹੱਲ ਹੈ। 2011 ਵਿੱਚ ਇਸ ਖੇਤਰ ਵਿੱਚ ਸਭ ਤੋਂ ਪਹਿਲੀ ਵਾਰ ਨੇਰੋਲੈਕ ਨੇ ਆਪਣੇ ਪ੍ਰੀਮੀਅਮ ਇੰਟੀਰੀਅਰ ਅਤੇ ਐਕਸਟੀਰੀਅਰ ਇਮਲਸ਼ਨ ਦੀ ਸੰਪੂਰਨ ਰੇਂਜ ਨੂੰ ਲੱਗਭਗ ਸਿਫ਼ਰ ਵੀਓਸੀ ਨਾਲ ਤਿਆਰ ਕੀਤਾ। ਇਸਦੇ ਨਾਲ, ਆਪਣੀ ਪ੍ਰਸਿੱਧ ਇੰਟੀਰੀਅਰ ਅਤੇ ਐਕਸਟੀਰੀਅਰ ਇਮਲਸ਼ਨ ਰੇਂਜ ਨੂੰ ਵੀ ਘੱਟ ਵੀਓਸੀ ਦੇ ਨਾਲ ਲਾਂਚ ਕਰਨ ਵਾਲੀ ਭਾਰਤ ਦੀ ਪਹਿਲੀ ਕੰਪਨੀ ਬਣੀ। ਵੀਓਸੀ ਦੀ ਬਹੁਤ ਹੀ ਘੱਟ ਮਾਤਰਾ ਹੋਣ ਦੇ ਕਾਰਨ ਨੇਰੋਲੈਕ ਦੇ ਪੇਂਟ ਘਰਾਂ ਵਿੱਚ ਵਰਤਣ ਦੇ ਲਈ ਬਿਲਕੁਲ ਸੁਰੱਖਿਅਤ ਹਨ ਅਤੇ ਇਹ ਨੇਰੋਲੈਕ ਦੇ ਹੈਲਦੀ ਹੋਮ ਦੇ ਸਿਧਾਂਤ ਦੇ ਅਨੁਕੂਲ ਹਨ।

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ