ਭਾਸ਼ਾਵਾਂ

ਪ੍ਰਕਿਰਿਆ

ਪਾਊਡਰ ਕੋਟਿੰਗ ਦੀਆਂ ਪ੍ਰਕਿਰਿਆਵਾਂ ਵਰਤੋਂ ਹੋ ਰਹੀ ਕੋਟਿੰਗ ਸਮੱਗਰੀ ਦੇ ਆਧਾਰ ‘ਤੇ ਵੱਖ-ਵੱਖ ਕਿਸਮ ਦੀਆਂ ਹੋ ਸਕਦੀਆਂ ਹਨ। ਹਾਲਾਂਕਿ, ਇਹਨਾਂ ਪ੍ਰਕਿਰਿਆਵਾਂ ਨੂੰ ਆਮ ਤੌਰ ‘ਤੇ ਚਾਰ ਕਾਰਜ ਸ਼ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ:

ਸਤ੍ਹਾ ਦੀ ਤਿਆਰੀ ਇੱਕ ਪ੍ਰਕਿਰਿਆ ਦੇ ਨਾਲ ਸ਼ੁਰੂ ਹੁੰਦੀ ਹੈ ਤਾਂਕਿ ਇਹ ਯਕੀਨੀ ਹੋ ਸਕੇ ਕਿ ਸਤ੍ਹਾ ਹਰ ਕਿਸਮ ਦੀ ਗੰਦਗੀ ਅਤੇ ਤੇਲਾਂ ਆਦਿ ਤੋਂ ਮੁਕਤ ਹੋਵੇ। ਲੋੜ ਪੈਣ ‘ਤੇ ਤਿਆਰੀ ਦੇ ਅਗਲੇ ਪੜਾਅ ਦੇ ਰੂਪ ਵਿੱਚ ਬਲਾਸਟਿੰਗ ਕੀਤੀ ਜਾ ਸਕਦੀ ਹੈ ਅਤੇ ਲੰਮੀ ਮਿਆਦ ਦੇ ਜੰਗਾਲ ਰੋਧਕ ਦੀ ਲੋੜ ਸਮਰੱਥਾ ਦੇ ਆਧਾਰ ‘ਤੇ ਆਇਰਨ ਫਾਸਫੇਟ ਜਾਂ ਜ਼ਿੰਕ ਫਾਸਫੇਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵਧੀਆ ਤਰੀਕੇ ਨਾਲ ਚਿਪਕਾਉਣ ਦੇ ਲਈ ਥਰਮੋਪਲਾਸਟਿਕ ਪਾਊਡਰਾਂ ਨੂੰ ਪ੍ਰਾਈਮਰ ਦੀ ਲੋੜ ਪੈਂਦੀ ਹੈ। ਚਿਪਕਣ ਦੀ ਸਮਰੱਥਾ ਨੂੰ ਉਤਸ਼ਾਹਿਤ ਕਰਨ ਵਾਲੇ ਤੱਤਾਂ ਦੀ ਪਹਿਲਾਂ ਤੋਂ ਮੌਜੂਦਗੀ ਦੇ ਚਲਦੇ ਥਰਮੋਸੈਟ ਪਾਊਡਰਾਂ ਨੂੰ ਪ੍ਰਾਈਮਰ ਦੀ ਲੋੜ ਨਹੀਂ ਹੁੰਦੀ ਹੈ। ਹਾਲਾਂਕਿ ਕੁੱਝ ਗੁਣਾਂ ਨੂੰ ਉਭਾਰਣ ਦੇ ਲਈ ਥਰਮੋਸੈਟ ਪਾਊਡਰ ਦੇ ਨਾਲ ਵੀ ਪ੍ਰਾਈਮਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪ੍ਰਾਈਮਿੰਗ ਲਈ ਵਰਤੋਂ ਹੋਣ ਵਾਲੀ ਸਮੱਗਰੀ, ਪਾਊਡਰ ਕੋਟਿੰਗ ਲਈ ਲੋੜੀਂਦੀ ਕਿਉਰਿੰਗ ਤਾਪਮਾਨ ਦੇ ਉਪਯੁਕਤ ਹੋਣੀ ਚਾਹੀਦੀ ਹੈ।

ਪਾਊਡਰ ਨੂੰ ਲਗਾਉਣ ਦੀ ਵਿਧੀ ਦੋ ਬੁਨਿਆਦੀ ਤਕਨੀਕਾਂ ਦੇ ਕਈ ਰੂਪਾਂ ਦਾ ਮੇਲ ਹੈ। ਇਹ ਤਕਨੀਕਾਂ ਹਨ ਫਲੂਡਾਇਜਡ ਬੈੱਡ ਅਤੇ ਇਲੈਕਟ੍ਰੋਸਟੈਟਿਕ ਸਪ੍ਰੇ। ਫਲੂਡਾਇਜਡ ਬੈੱਡ ਮੂਲ ਪਾਊਡਰ ਕੋਟਿੰਗ ਤਕਨੀਕ ਹੈ। ਇਹ ਹੁਣ ਵੀ ਥਰਮੋਪਲਾਸਟਿਕ ਪਾਊਡਰਾਂ ਨੂੰ ਲਗਾਉਣ ਦੀ ਮੁੱਢਲੀ ਤਕਨੀਕ ਹੈ। ਫਲੂਡਾਇਜਡ ਬੈੱਡ ਤਕਨੀਕ ਦੀ ਵਰਤੋਂ ਉਨ੍ਹਾਂ ਥਰਮੋਸੈਟ ਪਾਊਡਰਾਂ ਨੂੰ ਲਗਾਉਣ ਲਈ ਵੀ ਕੀਤੀ ਜਾਂਦੀ ਹੈ ਜਿੱਥੇ ਉੱਚ ਬਿਲਡ ਦੀ ਤਹਿ ਦੀ ਲੋੜ ਹੁੰਦੀ ਹੈ ਜਾਂ ਫਿਰ ਜਿੱਥੇ ਕੰਪੋਨੈਂਟ ਕਾਫ਼ੀ ਛੋਟੇ ਹੁੰਦੇ ਹਨ। ਇਲੈਕਟ੍ਰੀਕਲ ਇੰਸੁਲੇਸ਼ਨ ਲਈ ਬਣਾਏ ਗਏ ਥਰਮੋਸੈਟ ਪਾਊਡਰ ਜ਼ਿਆਦਾਤਰ ਫਲੂਡਾਇਜਡ ਬੈੱਡ ਤਕਨੀਕ ਦੀ ਵਰਤੋਂ ਕਰਦੇ ਹਨ। ਪਾਰਟਸ ਨੂੰ ਪਾਊਡਰ ਦੇ ਮੈਲਟਿੰਗ ਪੁਆਇੰਟ ਤੋਂ ਕਾਫ਼ੀ ਉੱਚੇ ਤਾਪਮਾਨ ਤੱਕ ਗਰਮ ਕੀਤਾ ਜਾਂਦਾ ਹੈ। ਇਸਦੇ ਬਾਅਦ ਪਾਰਟਸ ਨੂੰ ਕੋਟਿੰਗ ਪਾਊਡਰ ਦੇ “ਫਲੂਡਾਇਜਡ ਬੈੱਡ” ਵਿੱਚ ਡੋਬਿਆ ਜਾਂਦਾ ਹੈ ਜਿੱਥੇ ਪਲਾਸਟਿਕ ਪਾਊਡਰ ਖੁਰਕੇ ਪਾਰਟ ‘ਤੇ ਚੜ੍ਹ ਜਾਂਦਾ ਹੈ।

ਇਲੈਕਟ੍ਰੋਸਟੈਟਿਕ ਸਪ੍ਰੇ ਥਰਮੋਸੈਟ ਪਾਊਡਰਾਂ ਲਈ ਵਰਤੋਂ ਕੀਤੀ ਜਾਣ ਵਾਲੀ ਮੁੱਢਲੀ ਤਕਨੀਕ ਹੈ। ਇਸ ਵਿੱਚ ਪਾਊਡਰ ਦੇ ਕਣਾਂ ਨੂੰ ਕੋਟਿੰਗ ਗੰਨ ਦੁਆਰਾ ਇਲੈਕਟ੍ਰੀਕਲ ਚਾਰਜ ਦਿੱਤਾ ਜਾਂਦਾ ਹੈ। ਟੀਚੇ ਵਾਲੇ ਭਾਗ ਨੂੰ ਜ਼ਮੀਨ ਨਾਲ ਲੱਗੀ ਹੋਈ ਇੱਕ ਸਥਿਰ ਚੀਜ਼ ਨਾਲ ਜੋੜਿਆ ਜਾਂਦਾ ਹੈ। ਇਲੈਕਟ੍ਰੀਕਲ ਚਾਰਜਡ ਪਾਊਡਰ ਦੇ ਕਣ ਜ਼ਮੀਨ ਨਾਲ ਜੁੜੀ ਚੀਜ਼ ਦੇ ਵੱਲ ਆਕਰਸ਼ਤ ਹੋ ਕੇ ਆਪਣੇ ਆਪ ਨੂੰ ਛੋਟੀ - ਛੋਟੀ ਚੁੰਬਕ ਦੀ ਤਰ੍ਹਾਂ ਟੀਚੇ ਵਾਲੇ ਭਾਗ ਨਾਲ ਜੋੜ ਲੈਂਦੇ ਹਨ। ਕਣ ਵਾਸਤਵ ਵਿੱਚ ਟੀਚੇ ਵਾਲੇ ਭਾਗ ‘ਤੇ ਲੱਗੇ ਚਾਰਜਡ ਕਣਾਂ ਤੋਂ ਵਿਰੁੱਧ ਹੁੰਦੇ ਹਨ ਅਤੇ ਕੋਟਿੰਗ ਦੀ ਪ੍ਰਕਿਰਿਆ ਰੁਕ ਜਾਂਦੀ ਹੈ। ਇਹ ਇੱਕ ਸਮਾਨ ਮੋਟਾਈ ਵਾਲੀ ਤਹਿ ਪ੍ਰਦਾਨ ਕਰਦਾ ਹੈ।

ਸਤ੍ਹਾ ਨੂੰ ਗਰਮ ਕਰਨ ਦੀ ਪ੍ਰਕਿਰਿਆ ਲਈ ਆਮ ਤੌਰ ‘ਤੇ ਕੁਦਰਤੀ ਗੈਸ ਵਾਲੇ ਓਵਨ ਦੀ ਵਰਤੋਂ ਹੁੰਦੀ ਹੈ। ਥਰਮੋਪਲਾਸਟਿਕ ਪਾਊਡਰਸ ਲਈ ਪਾਰਟ ਦੀ ਸਤ੍ਹਾ ਨੂੰ ਗਰਮ ਕਰਨ ਦੀ ਲੋੜ ਪੈਂਦੀ ਹੈ ਜਿਸਦੇ ਬਾਅਦ ਫਲੂਡਾਇਜਡ ਬੈੱਡ ਤਕਨੀਕ ਦੁਆਰਾ ਪਾਊਡਰ ਨੂੰ ਲਗਾਇਆ ਜਾਂਦਾ ਹੈ। ਥਰਮੋਸੈਟ ਪਾਊਡਰਾਂ ਨੂੰ ਇਲੈਕਟ੍ਰੋਸਟੈਟਿਕ ਸਪ੍ਰੇ ਤਕਨੀਕ ਦੇ ਦੁਆਰਾ ਲਗਾਇਆ ਜਾਂਦਾ ਹੈ ਜਦੋਂ ਕਿ ਪਾਰਟ ਨੂੰ ਕਮਰੇ ਦੇ ਤਾਪਮਾਨ ‘ਤੇ ਰੱਖਿਆ ਜਾਂਦਾ ਹੈ। ਇਸਦੇ ਬਾਅਦ ਪਾਰਟ ਦੀ ਸਤ੍ਹਾ ਅਤੇ ਪਾਊਡਰ ਨੂੰ ਇਕੱਠਾ ਗਰਮ ਕੀਤਾ ਜਾਂਦਾ ਹੈ।

ਥਰਮੋਸੈਟ ਪਾਊਡਰਾਂ ਨੂੰ ਕਿਉਰਿੰਗ ਦੀ ਲੋੜ ਹੁੰਦੀ ਹੈ (ਥਰਮੋਪਲਾਸਟਿਕ ਪਾਊਡਰਾਂ ਨੂੰ ਆਮ ਤੌਰ ‘ਤੇ ਕਿਉਰ ਨਹੀਂ ਕੀਤਾ ਜਾਂਦਾ।) ਪਾਰਟ ਦੀ ਸਤ੍ਹਾ ਨੂੰ ਇੱਛਤ ਤਾਪਮਾਨ (180 - 200 ਡਿਗਰੀ ਸੈਲਸੀਅਸ) ਤੱਕ ਗਰਮ ਕਰਨ ਦੇ ਬਾਅਦ, ਨਿਸ਼ਚਿਤ ਸਮੇਂ ਦੇ ਲਈ ਆਮ ਤੌਰ ‘ਤੇ 10 ਤੋਂ 15 ਮਿੰਟਾਂ ਤੱਕ ਉਸੀ ਤਾਪਮਾਨ ‘ਤੇ ਰੱਖਿਆ ਜਾਂਦਾ ਹੈ। ਇਸ ਦੌਰਾਨ ਪਾਊਡਰਾਂ ਏਜੰਟ ਸਤ੍ਹਾ ਦੇ ਇੱਛਤ ਗੁਣਾਂ ਨੂੰ ਵਿਕਸਿਤ ਕਰਦਾ ਹੈ।

ਚੀਜ਼ਾਂ ਦੀ ਚੰਗੀ ਅਰਥਿੰਗ 

ਪਾਊਡਰ ਨੂੰ ਲਗਾਉਣ ਦੀ ਰਵਾਇਤੀ ਇਲੈਕਟ੍ਰੋਸਟੈਟਿਕ ਪ੍ਰਕਿਰਿਆ ਦੇ ਦੌਰਾਨ ਵੱਡੀ ਮਾਤਰਾ ਵਿੱਚ ਨੈਗੇਟਿਵ ਚਾਰਜ ਚੀਜ਼ ਤੱਕ ਪਹੁੰਚ ਜਾਂਦਾ ਹੈ। ਜੇ ਇਲੈਕਟ੍ਰੋਂਸ ਦੀ ਇਸ ਵੱਡੀ ਗਿਣਤੀ ਨੂੰ ਪਰਭਾਵੀ ਤੌਰ ‘ਤੇ ਅਰਥ ਨਾ ਕੀਤਾ ਜਾਵੇ ਤਾਂ ਕੋਟ ਕੀਤੀ ਗਈ ਸਤ੍ਹਾ ‘ਤੇ ਤੇਜ਼ੀ ਨਾਲ ਨੈਗੇਟਿਵ ਚਾਰਜ ਵਿਕਸਿਤ ਹੋ ਜਾਂਦਾ ਹੈ, ਜੋ ਸਪ੍ਰੇ ਗੰਨ ਨਾਲ ਪਾਏ ਜਾ ਰਹੇ ਨੈਗੇਟਿਵਲੀ ਚਾਰਜਡ ਪਾਊਡਰ ਨੂੰ ਵਿਰੁੱਧ ਕਰਨ ਲੱਗਦਾ ਹੈ। ਇਸਲਈ ਸਮਰੱਥ ਅਰਥਿੰਗ ਦੇ ਬਿਨ੍ਹਾਂ ਤੇਜ਼ੀ ਅਤੇ ਕੁਸ਼ਲਤਾ ਨਾਲ, ਚੰਗੇ ਫਲੋ ਅਤੇ ਫਿਨਿਸ਼ ਦੇ ਨਾਲ ਪਾਊਡਰ ਦੀ ਇੱਕ ਮੋਟੀ ਤਹਿ ਦਾ ਨਿਰਮਾਣ ਕਰਨਾ ਅਸੰਭਵ ਹੋ ਜਾਂਦਾ ਹੈ।

 

ਸਪ੍ਰੇ ਸਮੱਗਰੀ ਦੀ ਚੰਗੀ ਅਰਥਿੰਗ

ਪਲਾਂਟ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ, ਸੰਪੂਰਣ ਤੌਰ ‘ਤੇ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਅਰਥ ਕੀਤੀਆਂ ਗਈਆਂ ਸਪ੍ਰੇ ਸਮੱਗਰੀਆਂ, ਸਪ੍ਰੇ ਬੂਥਾਂ ਅਤੇ ਹੋਰ ਸੰਬੰਧਿਤ ਸਮੱਗਰੀਆਂ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਇਹ ਅੰਤ ਵਿੱਚ ਹਾਈ ਵੋਲਟੇਜ਼ ਡਿਸਚਾਰਜ ਨੂੰ ਟਾਲ ਕੇ ਨਤੀਜੇ ਵਜੋਂ ਹੋਣ ਵਾਲੇ ਇਲੈਕਟ੍ਰੀਕਲ ਸਪਾਰਕ ਨੂੰ ਰੋਕਣ ਵਿੱਚ ਮਦਦ ਕਰਦਾ ਹੈ।

 

ਹਵਾ ਦੀ ਗੁਣਵੱਤਾ 

ਕੁਸ਼ਲਤਾ ਨਾਲ ਸਪ੍ਰੇ ਕਰਨ ਲਈ ਵਾਤਾਵਰਣ ਵਿੱਚ ਮੌਜੂਦ ਸਧਾਰਨ ਨਮੀ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਆਦਰਸ਼ ਸਧਾਰਨ ਨਮੀ 45 ਤੋਂ 55% ਦੇ ਮੱਧ ਵਿੱਚ ਹੈ। ਪਾਊਡਰ ਕੋਟਿੰਗ ਸਮੱਗਰੀਆਂ ਨੂੰ ਕੇਵਲ ਸਾਫ਼, ਖੁਸ਼ਕ ਅਤੇ ਕੰਪ੍ਰੈਸਡ ਹਵਾ ਦਿੱਤੀ ਜਾਣੀ ਚਾਹੀਦੀ ਹੈ।

 

ਸਪਰੇਅ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਕਾਰਨ

ਸਪ੍ਰੇ ਸਮਰੱਥਾ ਨੂੰ, ਪਹਿਲੀ ਵਾਰ ਸਪ੍ਰੇ ਕੀਤੇ ਜਾਣ ‘ਤੇ ਚੀਜ਼ ਦੀ ਸਤ੍ਹਾ ਨਾਲ ਚਿਪਕਣ ਵਾਲੇ ਪਾਊਡਰ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਦਰਸਾਈ ਜਾ ਸਕਦੀ ਹੈ। ਸਪ੍ਰੇ ਦੀ ਵੱਧ ਤੋਂ ਵੱਧ ਸਮਰੱਥਾ ਦੇ ਕਈ ਤਕਨੀਕੀ ਅਤੇ ਆਰਥਿਕ ਲਾਭ ਹਨ।

ਸਪ੍ਰੇ ਸਮਰੱਥਾ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਮਹੱਤਵਪੂਰਣ ਕਾਰਨ ਹੇਠ ਲਿਖੇ ਹਨ :

  • ਸਪ੍ਰੇ ਗੰਨ ਦੀ ਹਾਲਤ
  • ਟੰਗਣ ਦੀ ਤਕਨੀਕ
  • ਪਾਊਡਰ ਦੀ ਰੀਸਾਈਕਲਿੰਗ
  • ਵਰਗਿਨ ਪਾਊਡਰ ਦਾ ਮਿਲਾਇਆ ਜਾਣਾ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ