Banner Image

ਵਰਤਮਾਨ - 2000

ਸਾਲ 2010 – ਸ਼ਾਹਰੁਖ ਨੇਰੋਲੈਕ ਦੇ ਬ੍ਰਾਂਡ ਅੰਬੈਸਡਰ ਬਣ ਗਏ। 2006 – ਜੀਐਨਪੀਐਲ ਦੇ ਨਾਮ ਨੂੰ ਬਦਲਕੇ ਕੰਸਾਈ ਨੇਰੋਲੈਕ ਕਰ ਦਿੱਤਾ ਗਿਆ। 2004 ਤੋਂ 2006 – ਲੋਟੇ ਅਤੇ ਜੈਨਪੁਰ ਦੇ ਕਾਰਖਾਨਿਆਂ ਨੂੰ ਕ੍ਰਮਵਾਰ ਗ੍ਰੀਨਟੈੱਕ ਸੁਰੱਖਿਆ ਇਨਾਮ, ਗੋਲਡ ਅਤੇ ਸਿਲਵਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਪਲਾਟਾਂ ਨੂੰ ਓਐਚਐਸਏਐਸ18001 ਪ੍ਰਮਾਣਿਕਤਾ ਵੀ ਦਿੱਤੀ ਗਈ। ਨੇਰੋਲੈਕ ਬ੍ਰਾਂਡ ‘ਤੇ ਧਿਆਨ ਕੇਂਦਰਿਤ ਕਰਨ ਦੇ ਲਈ ਸ਼੍ਰੀ ਅਮਿਤਾਭ ਬਚਨ ਨੂੰ ਬ੍ਰਾਂਡ ਅੰਬੈਸਡਰ ਦੇ ਰੂਪ ਵਿੱਚ ਸਾਇਨ ਕੀਤਾ ਗਿਆ। ਅਕਾਂਕਸ਼ਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਗਰੀਬ ਬੱਚਿਆਂ ਦੀ ਸਹਾਇਤਾ ਲਈ ਪਹਿਲ ਕੀਤੀ ਗਈ।

Banner Image

2000-1991

2000 ਤੱਕ ਆਉਂਦੇ - ਆਉਂਦੇ ਕੰਸਾਈ ਪੇਂਟਸ ਦੁਆਰਾ ਫੋਰਬਸ ਗੋਕਕ ਅਤੇ ਉਸਦੇ ਸਾਥੀਆਂ ਦੀ ਪੂਰੀ ਹਿੱਸੇਦਾਰੀ ਪ੍ਰਾਪਤ ਕਰਨ ਦੇ ਬਾਅਦ, ਕੰਪਨੀ 1999 ਵਿੱਚ ਕੰਸਾਈ ਪੇਂਟਸ ਦੀ ਸਹਾਇਕ ਕੰਪਨੀ ਬਣ ਗਈ। ਇਸ ਪ੍ਰਾਪਤੀ ਦੇ ਨਾਲ ਕੰਪਨੀ ਦੀ ਸ਼ੇਅਰ ਪੂੰਜੀ ਵਿੱਚ ਕੰਸਾਈ ਪੇਂਟਸ 64.52% ਦਾ ਹਿੱਸੇਦਾਰ ਹੋ ਗਿਆ। ਨੇਰੋਲੈਕ ਦਾ ਜਿੰਗਲ “ਜਦੋਂ ਘਰ ਦੀ ਰੌਣਕ ਵਧਾਉਣੀ ਹੋਵੇ” ਪ੍ਰਸਿੱਧ ਹੋ ਗਿਆ।

Banner Image

1990- 1981

1983 ਵਿੱਚ ਕੰਪਨੀ ਨੇ ਬੰਬੇ ਤੇ ਪੂਨੇ ਵਿੱਚ ਜੀਐਨਪੀ101 ਆਟੋ ਪੇਂਟਸ ਨੂੰ ਲਾਂਚ ਕੀਤਾ। ਇਸਨੂੰ 24 ਮੂਲ ਸ਼ੇਡਜ਼ ਦੀ ਰੇਂਜ, ਮੈਟੈਲਿਕ ਰੇਂਜ ਦੇ 12 ਸ਼ੇਡਜ਼ ਅਤੇ ਵਾਇਬਰੇਂਟ ਰੇਂਜ ਦੇ 12 ਸ਼ੇਡਜ਼ ਦੇ ਨਾਲ ਲਾਂਚ ਕੀਤਾ ਗਿਆ। 1986 ਵਿੱਚ ਜੀਐਨਪੀਏਲ ਨੇ ਕੈਥੋਡਿਕ ਇਲੈਕਟਰੋਡਿਪੋਜਿਸ਼ਨ ਪ੍ਰਾਇਮਰ ਅਤੇ ਆਟੋਮੋਟਿਵ ਉਤਪਾਦਾਂ ਲਈ ਹੋਰ ਆਧੁਨਿਕ ਕੋਟਿੰਗਸ ਦੀ ਉਸਾਰੀ ਕਰਨ ਲਈ ਜਾਪਾਨ ਦੀ ਕੰਸਾਈ ਪੇਂਟਸ ਕੰਪਨੀ ਲਿਮਿਟੇਡ ਦੇ ਨਾਲ ਓਸਾਕਾ ਵਿੱਚ ਇੱਕ ਟੀਏਏ ’ਤੇ ਦਸਤਖਤ ਕੀਤੇ। ਜੀਐਨਪੀਏਲ ਭਾਰਤ ਵਿੱਚ ਇਸ ਤਕਨੀਕ ਨੂੰ ਪੇਸ਼ ਕਰਨ ਵਾਲੀ ਪਹਿਲੀ ਕੰਪਨੀ ਸੀ।

Banner Image

1980- 1950

1970 ਵਿੱਚ ਸਮਾਈਲਿੰਗ (ਹੱਸਦੇ ਹੋਏ) ਟਾਈਗਰ ਗੁੱਡੀ ਨੂੰ ਕੰਪਨੀ ਦੇ ਸ਼ੁਭਚਿੰਤਕ ਦੇ ਰੂਪ ਵਿੱਚ ਲਾਂਚ ਕੀਤਾ ਗਿਆ। 1957 ਵਿੱਚ ਕੰਪਨੀ ਦੇ ਨਾਮ ਨੂੰ ਬਦਲਕੇ ਗੁਡਲਾਸ ਨੇਰੋਲੈਕ ਪੇਂਟਸ ਪ੍ਰਾ. ਲਿਮਿ. ਕਰ ਦਿੱਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂ ਕਿ ਕੰਪਨੀ ਦੇ ਨਾਮ ਵਿੱਚ, ਕੰਪਨੀ ਦੇ ਸਭ ਤੋਂ ਸਫਲ ਉਤਪਾਦ ਦੇ ਨਾਮ ਨੂੰ ਸ਼ਾਮਿਲ ਕਰਨਾ ਉਚਿਤ ਸਮਝਿਆ ਗਿਆ। 1968 ਵਿੱਚ ਕੰਪਨੀ ਪਬਲਿਕ (ਸਾਰਵਜਨਿਕ) ਹੋ ਗਈ ਅਤੇ ਇਸਦੇ ਨਾਮ ਵਿੱਚੋਂ “ਪ੍ਰਾਇਵੇਟ” ਸ਼ਬਦ ਨੂੰ ਹਟਾ ਦਿੱਤਾ ਗਿਆ। 1950 ਵਿੱਚ ਐਂਟੀ - ਗੈਸ ਵਾਰਨਿਸ਼ ਕੰਪਨੀ ਦਾ ਸਭ ਤੋਂ ਹਰਮਨ ਪਿਆਰਾ ਉਤਪਾਦ ਸੀ ਜਿਸ ਦੀ ਵਰਤੋਂ ਜ਼ਿਆਦਾਤਰ ਫੌਜ ਦੀਆਂ ਸਮੱਗਰੀਆਂ ਵਿੱਚ ਕੀਤੀ ਜਾਂਦੀ ਸੀ।

Banner Image

1920 ਦੇ ਦਹਾਕੇ ਦੀ ਸ਼ੁਰੁਆਤ ਵਿੱਚ

ਬ੍ਰਿਟੇਨ ਵਿੱਚ ਨਵੰਬਰ 1930 ਵਿੱਚ ਤਿੰਨ ਬ੍ਰਿਟਿਸ਼ ਕੰਪਨੀਆਂ ਦੇ ਮਿਲਣ ਨਾਲ ਗੁਡਲਾਸ ਵਾਲ ਐਂਡ ਲੇਡ ਇੰਡਸਟਰੀਜ ਗਰੁੱਪ ਲਿਮਿਟੇਡ ਦੀ ਸਥਾਪਨਾ ਹੋਈ। ਬਾਅਦ ਵਿੱਚ ਇਹ ਲੇਡ ਇੰਡਸਟਰੀਜ ਗਰੁੱਪ (ਐਲਆਈਜੀ) ਲਿਮਿਟੇਡ ਬਣ ਗਿਆ। ਅਪ੍ਰੈਲ 1933 ਵਿੱਚ ਐਲਆਈਜੀ, ਲਿਵਰਪੂਲ, ਇੰਗਲੈਂਡ ਨੇ ਕੰਪਨੀ ਨੂੰ ਖਰੀਦ ਲਿਆ ਅਤੇ ਇਸਨੂੰ ਗੁਡਲਾਸ ਵਾਲ (ਇੰਡਿਆ) ਲਿਮਿਟੇਡ ਨਾਮ ਦਿੱਤਾ। 1920 ਦੇ ਦਹਾਕੇ ਵਿੱਚ ਅਮਰੀਕੀ ਪੇਂਟ ਅਤੇ ਵਾਰਨਿਸ਼ ਕੰਪਨੀ ਨੂੰ ਏਲੇਨ ਬਰੋਸ. ਐਂਡ ਕੰ.ਲਿ. ਨਾਮ ਦੀ ਇੱਕ ਇੰਗਲਿਸ਼ ਕੰਪਨੀ ਨੇ ਖਰੀਦ ਲਿਆ। ਜਿਸਦੇ ਬਾਅਦ ਇਸਦਾ ਨਾਮ ਬਦਲਕੇ ਗਹਾਗਨ ਪੇਂਟਸ ਐਂਡ ਵਾਰਨਿਸ਼ ਕੰ ਲਿ. ਕਰ ਦਿੱਤਾ ਗਿਆ।

ਭਾਸ਼ਾਵਾਂ

ਸਾਡੇ ਸਿਸਟਮ

ਅਜਿਹੇ ਦੌਰ ਵਿੱਚ ਜਦੋਂ ਸਾਰਾ ਦੇਸ਼ ਹੀ ਡਿਜੀਟਲਾਈਜ਼ੇਸ਼ਨ ਦੇ ਵੱਲ ਵੱਧ ਰਿਹਾ ਹੈ, ਇਹ ਸਮੇਂ ਦੀ ਮੰਗ ਹੈ ਕਿ ਕੰਪਨੀ ਦੇ ਡਿਜੀਟਲ ਤੰਤਰ ਵਿੱਚ ਨਿਵੇਸ਼ ਕੀਤਾ ਜਾਵੇ। ਡਿਜੀਟਾਈਜ਼ੇਸ਼ਨ ਵਿਕਾਸ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਅੱਜ ਅੱਗੇ ਵਧਣ ਲਈ ਇਸ ਦੀਆਂ ਯੋਗਤਾਵਾਂ ਦੀ ਪੂਰੀ ਵਰਤੋਂ ਕਰਨਾ ਲਾਜ਼ਮੀ ਹੋ ਗਿਆ ਹੈ। ਇਸ ਮੰਤਵ ਦੇ ਨਾਲ ਫਰਵਰੀ 2000 ਵਿੱਚ SAP R/3 ਸੋਲਿਊਸ਼ਨਸ ਨੂੰ ਅਪਣਾਉਂਦੇ ਹੋਏ ਨੇਰੋਲੈਕ ਨੂੰ ਇੱਕ ਫੰਕਸ਼ਨ - ਆਧਾਰਿਤ ਲਿਗੇਸੀ ਸਿਸਟਮ ਨਾਲ ਇੱਕ ਪ੍ਰੋਸੈਸ - ਆਧਾਰਿਤ ਵਿਵਸਥਿਤ ਸਿਸਟਮ ਵਿੱਚ ਤਬਦੀਲ ਕਰ ਦਿੱਤਾ ਗਿਆ। ਡਿਜੀਟਲ ਵਿਕਾਸ ਦੇ ਮਾਮਲੇ ਵਿੱਚ ਕੰਪਨੀ ਨੂੰ ਅੱਗੇ ਜਾਰੀ ਰੱਖਣ ਦੇ ਲਈ, ਅਗਲੇ ਦੌਰ ਵਿੱਚ SAP ਦੀ ਦੂਜੀ ਮੂਲ ਐਪਲੀਕੇਸ਼ਨ ਜਿਵੇਂ SAP R/3, SAP ਸਪਲਾਈ ਚੇਨ ਨੂੰ ਲਾਗੂ ਕੀਤਾ ਗਿਆ ਅਤੇ ਡੀਲਰ ਅਤੇ ਵੈਂਡਰ ਪੋਰਟਲਸ ਨੂੰ ਸਪੋਰਟ ਦਿੱਤਾ ਗਿਆ।.

ਨੇਰੋਲੈਕ ਐਂਟਰਪ੍ਰਾਇਜ ਰਿਸੋਰਸ ਪਲਾਨਿੰਗ ਟੂਲਸ ਦੀ ਵਰਤੋਂ ਕਰਦਾ ਹੈ ਅਤੇ ਉਨ੍ਹਾਂ ਨੂੰ ਨਵੇਂ ਸੰਸਕਰਣ ਨਾਲ ਅਪਟੇਡ ਵੀ ਕਰਦਾ ਰਹਿੰਦਾ ਹੈ। SAP ਦੀਆਂ ਸਾਰੀਆਂ ਮੌਜੂਦਾ ਐਪਲੀਕੇਸ਼ਨ ਨਵੀਨਤਮ ਸੰਸਕਰਣ ਦੀਆਂ ਹਨ। ਨੇਰੋਲੈਕ ਦੇ ਸਾਰੇ ਵਿਭਾਗਾਂ ਜਿਵੇਂ ਫਾਇਨੈਂਸ, ਮਾਰਕੀਟਿੰਗ ਅਤੇ ਕਸਟਮਰ ਰਿਲੇਸ਼ਨਸ਼ਿਪ, ਮੈਨਿਉਫੈਕਚਰਿੰਗ, ਕਾਰਪੋਰੇਟ ਗਵਰਨੇਂਸ, ਬਿਜਨੈਸ ਐਨਾਲਿਟਿਕਸ ਅਤੇ ਮੋਬਾਇਲ ਅਤੇ ਵੈਂਡਰ ਪੋਰਟਲਸ ਆਦਿ ਲਈ ਅਤਿਆਧੁਨਿਕ ਐਪਲੀਕੇਸ਼ਨ ਅਤੇ ਸੋਲਿਊਸ਼ਨਸ ਦੀ ਵਰਤੋਂ ਕੀਤੀ ਜਾਂਦੀ ਹੈ।.

ਆਈਟੀ ਵਿਭਾਗ ਵਿੱਚ ਇਹ ਦੂਰਦਰਸ਼ਿਤਾ ਕੰਪਨੀ ਨੂੰ ਕਾਫ਼ੀ ਅੱਗੇ ਲੈ ਜਾਂਦੀ ਹੈ। ਉਥੇ ਹੀ, ਕੰਪਨੀ ਨੂੰ ਸਫਲਤਾ ਦੇ ਰਾਹ ‘ਤੇ ਕਾਇਮ ਰੱਖਣ ਵਿੱਚ ਲੋੜੀਂਦੀ ਮਦਦ ਪ੍ਰਦਾਨ ਕਰਨ ਦੇ ਨਾਲ ਹੀ ਇਸ ਤੋਂ ਸਾਰੇ ਸਾਂਝੇਦਾਰਾਂ ਦੇ ਲਈ ਪਾਰਦਰਸ਼ਤਾ ਵੀ ਯਕੀਨੀ ਕੀਤੀ ਜਾਂਦੀ ਹੈ।.

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ