Banner Image

ਵਰਤਮਾਨ - 2000

ਸਾਲ 2010 – ਸ਼ਾਹਰੁਖ ਨੇਰੋਲੈਕ ਦੇ ਬ੍ਰਾਂਡ ਅੰਬੈਸਡਰ ਬਣ ਗਏ। 2006 – ਜੀਐਨਪੀਐਲ ਦੇ ਨਾਮ ਨੂੰ ਬਦਲਕੇ ਕੰਸਾਈ ਨੇਰੋਲੈਕ ਕਰ ਦਿੱਤਾ ਗਿਆ। 2004 ਤੋਂ 2006 – ਲੋਟੇ ਅਤੇ ਜੈਨਪੁਰ ਦੇ ਕਾਰਖਾਨਿਆਂ ਨੂੰ ਕ੍ਰਮਵਾਰ ਗ੍ਰੀਨਟੈੱਕ ਸੁਰੱਖਿਆ ਇਨਾਮ, ਗੋਲਡ ਅਤੇ ਸਿਲਵਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਪਲਾਟਾਂ ਨੂੰ ਓਐਚਐਸਏਐਸ18001 ਪ੍ਰਮਾਣਿਕਤਾ ਵੀ ਦਿੱਤੀ ਗਈ। ਨੇਰੋਲੈਕ ਬ੍ਰਾਂਡ ‘ਤੇ ਧਿਆਨ ਕੇਂਦਰਿਤ ਕਰਨ ਦੇ ਲਈ ਸ਼੍ਰੀ ਅਮਿਤਾਭ ਬਚਨ ਨੂੰ ਬ੍ਰਾਂਡ ਅੰਬੈਸਡਰ ਦੇ ਰੂਪ ਵਿੱਚ ਸਾਇਨ ਕੀਤਾ ਗਿਆ। ਅਕਾਂਕਸ਼ਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਗਰੀਬ ਬੱਚਿਆਂ ਦੀ ਸਹਾਇਤਾ ਲਈ ਪਹਿਲ ਕੀਤੀ ਗਈ।

Banner Image

2000-1991

2000 ਤੱਕ ਆਉਂਦੇ - ਆਉਂਦੇ ਕੰਸਾਈ ਪੇਂਟਸ ਦੁਆਰਾ ਫੋਰਬਸ ਗੋਕਕ ਅਤੇ ਉਸਦੇ ਸਾਥੀਆਂ ਦੀ ਪੂਰੀ ਹਿੱਸੇਦਾਰੀ ਪ੍ਰਾਪਤ ਕਰਨ ਦੇ ਬਾਅਦ, ਕੰਪਨੀ 1999 ਵਿੱਚ ਕੰਸਾਈ ਪੇਂਟਸ ਦੀ ਸਹਾਇਕ ਕੰਪਨੀ ਬਣ ਗਈ। ਇਸ ਪ੍ਰਾਪਤੀ ਦੇ ਨਾਲ ਕੰਪਨੀ ਦੀ ਸ਼ੇਅਰ ਪੂੰਜੀ ਵਿੱਚ ਕੰਸਾਈ ਪੇਂਟਸ 64.52% ਦਾ ਹਿੱਸੇਦਾਰ ਹੋ ਗਿਆ। ਨੇਰੋਲੈਕ ਦਾ ਜਿੰਗਲ “ਜਦੋਂ ਘਰ ਦੀ ਰੌਣਕ ਵਧਾਉਣੀ ਹੋਵੇ” ਪ੍ਰਸਿੱਧ ਹੋ ਗਿਆ।

Banner Image

1990- 1981

1983 ਵਿੱਚ ਕੰਪਨੀ ਨੇ ਬੰਬੇ ਤੇ ਪੂਨੇ ਵਿੱਚ ਜੀਐਨਪੀ101 ਆਟੋ ਪੇਂਟਸ ਨੂੰ ਲਾਂਚ ਕੀਤਾ। ਇਸਨੂੰ 24 ਮੂਲ ਸ਼ੇਡਜ਼ ਦੀ ਰੇਂਜ, ਮੈਟੈਲਿਕ ਰੇਂਜ ਦੇ 12 ਸ਼ੇਡਜ਼ ਅਤੇ ਵਾਇਬਰੇਂਟ ਰੇਂਜ ਦੇ 12 ਸ਼ੇਡਜ਼ ਦੇ ਨਾਲ ਲਾਂਚ ਕੀਤਾ ਗਿਆ। 1986 ਵਿੱਚ ਜੀਐਨਪੀਏਲ ਨੇ ਕੈਥੋਡਿਕ ਇਲੈਕਟਰੋਡਿਪੋਜਿਸ਼ਨ ਪ੍ਰਾਇਮਰ ਅਤੇ ਆਟੋਮੋਟਿਵ ਉਤਪਾਦਾਂ ਲਈ ਹੋਰ ਆਧੁਨਿਕ ਕੋਟਿੰਗਸ ਦੀ ਉਸਾਰੀ ਕਰਨ ਲਈ ਜਾਪਾਨ ਦੀ ਕੰਸਾਈ ਪੇਂਟਸ ਕੰਪਨੀ ਲਿਮਿਟੇਡ ਦੇ ਨਾਲ ਓਸਾਕਾ ਵਿੱਚ ਇੱਕ ਟੀਏਏ ’ਤੇ ਦਸਤਖਤ ਕੀਤੇ। ਜੀਐਨਪੀਏਲ ਭਾਰਤ ਵਿੱਚ ਇਸ ਤਕਨੀਕ ਨੂੰ ਪੇਸ਼ ਕਰਨ ਵਾਲੀ ਪਹਿਲੀ ਕੰਪਨੀ ਸੀ।

Banner Image

1980- 1950

1970 ਵਿੱਚ ਸਮਾਈਲਿੰਗ (ਹੱਸਦੇ ਹੋਏ) ਟਾਈਗਰ ਗੁੱਡੀ ਨੂੰ ਕੰਪਨੀ ਦੇ ਸ਼ੁਭਚਿੰਤਕ ਦੇ ਰੂਪ ਵਿੱਚ ਲਾਂਚ ਕੀਤਾ ਗਿਆ। 1957 ਵਿੱਚ ਕੰਪਨੀ ਦੇ ਨਾਮ ਨੂੰ ਬਦਲਕੇ ਗੁਡਲਾਸ ਨੇਰੋਲੈਕ ਪੇਂਟਸ ਪ੍ਰਾ. ਲਿਮਿ. ਕਰ ਦਿੱਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂ ਕਿ ਕੰਪਨੀ ਦੇ ਨਾਮ ਵਿੱਚ, ਕੰਪਨੀ ਦੇ ਸਭ ਤੋਂ ਸਫਲ ਉਤਪਾਦ ਦੇ ਨਾਮ ਨੂੰ ਸ਼ਾਮਿਲ ਕਰਨਾ ਉਚਿਤ ਸਮਝਿਆ ਗਿਆ। 1968 ਵਿੱਚ ਕੰਪਨੀ ਪਬਲਿਕ (ਸਾਰਵਜਨਿਕ) ਹੋ ਗਈ ਅਤੇ ਇਸਦੇ ਨਾਮ ਵਿੱਚੋਂ “ਪ੍ਰਾਇਵੇਟ” ਸ਼ਬਦ ਨੂੰ ਹਟਾ ਦਿੱਤਾ ਗਿਆ। 1950 ਵਿੱਚ ਐਂਟੀ - ਗੈਸ ਵਾਰਨਿਸ਼ ਕੰਪਨੀ ਦਾ ਸਭ ਤੋਂ ਹਰਮਨ ਪਿਆਰਾ ਉਤਪਾਦ ਸੀ ਜਿਸ ਦੀ ਵਰਤੋਂ ਜ਼ਿਆਦਾਤਰ ਫੌਜ ਦੀਆਂ ਸਮੱਗਰੀਆਂ ਵਿੱਚ ਕੀਤੀ ਜਾਂਦੀ ਸੀ।

Banner Image

1920 ਦੇ ਦਹਾਕੇ ਦੀ ਸ਼ੁਰੁਆਤ ਵਿੱਚ

ਬ੍ਰਿਟੇਨ ਵਿੱਚ ਨਵੰਬਰ 1930 ਵਿੱਚ ਤਿੰਨ ਬ੍ਰਿਟਿਸ਼ ਕੰਪਨੀਆਂ ਦੇ ਮਿਲਣ ਨਾਲ ਗੁਡਲਾਸ ਵਾਲ ਐਂਡ ਲੇਡ ਇੰਡਸਟਰੀਜ ਗਰੁੱਪ ਲਿਮਿਟੇਡ ਦੀ ਸਥਾਪਨਾ ਹੋਈ। ਬਾਅਦ ਵਿੱਚ ਇਹ ਲੇਡ ਇੰਡਸਟਰੀਜ ਗਰੁੱਪ (ਐਲਆਈਜੀ) ਲਿਮਿਟੇਡ ਬਣ ਗਿਆ। ਅਪ੍ਰੈਲ 1933 ਵਿੱਚ ਐਲਆਈਜੀ, ਲਿਵਰਪੂਲ, ਇੰਗਲੈਂਡ ਨੇ ਕੰਪਨੀ ਨੂੰ ਖਰੀਦ ਲਿਆ ਅਤੇ ਇਸਨੂੰ ਗੁਡਲਾਸ ਵਾਲ (ਇੰਡਿਆ) ਲਿਮਿਟੇਡ ਨਾਮ ਦਿੱਤਾ। 1920 ਦੇ ਦਹਾਕੇ ਵਿੱਚ ਅਮਰੀਕੀ ਪੇਂਟ ਅਤੇ ਵਾਰਨਿਸ਼ ਕੰਪਨੀ ਨੂੰ ਏਲੇਨ ਬਰੋਸ. ਐਂਡ ਕੰ.ਲਿ. ਨਾਮ ਦੀ ਇੱਕ ਇੰਗਲਿਸ਼ ਕੰਪਨੀ ਨੇ ਖਰੀਦ ਲਿਆ। ਜਿਸਦੇ ਬਾਅਦ ਇਸਦਾ ਨਾਮ ਬਦਲਕੇ ਗਹਾਗਨ ਪੇਂਟਸ ਐਂਡ ਵਾਰਨਿਸ਼ ਕੰ ਲਿ. ਕਰ ਦਿੱਤਾ ਗਿਆ।

ਭਾਸ਼ਾਵਾਂ

ਨਿਰੰਤਰਤਾ

ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ

ਸੀਐਸਆਰ ਗਤੀਵਿਧੀਆਂ ਦਾ ਮਿਸ਼ਨ ਅਤੇ ਸਿਧਾਂਤ – ਜੋਸ਼ ਅਤੇ ਹਮਦਰਦੀ ਦੇ ਨਾਲ ਇੱਕ ਚੰਗੇ ਕਾਰਪੋਰੇਟ ਨਾਗਰਿਕ ਦੀ ਭੂਮਿਕਾ ਨਿਭਾਉਂਦੇ ਹੋਏ, ਇੱਕ ਚੰਗਾ ਗੁਆਂਢੀ ਬਣਕੇ ਸਮਝਦਾਰੀ ਅਤੇ ਅਕਲਮੰਦੀ ਦੇ ਨਾਲ ਸਮਾਜ ਦੇ ਵਿਕਾਸ ਵਿੱਚ ਸਾਕਾਰਾਤਮਕ ਯੋਗਦਾਨ ਦੇਣਾ।

ਕੰਪਨੀ ਦਾ ਸੀਐਸਆਰ ਉਦੇਸ਼ – ਨਵੀਂਆਂ ਤਕਨੀਕਾਂ, ਉਤਪਾਦਾਂ ਅਤੇ ਸਾਧਾਰਣ ਕਾਰੋਬਾਰ ਤੋਂ ਪਰ੍ਹੇ ਗਤੀਵਿਧੀਆਂ ਦੇ ਰਾਹੀਂ ਸਮੂਹਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਨਿਰੰਤਰ ਹਿੱਸੇਦਾਰੀ ਕਰਦੇ ਹੋਏ ਇੱਕ ਜ਼ਿੰਮੇਵਾਰ ਕੰਪਨੀ ਬਣਨ ਦੀ ਕੋਸ਼ਿਸ਼ ਕਰਨਾ।

ਸੀਐਸਆਰ ਗਤੀਵਿਧੀਆਂ ਨੂੰ ਮੁੱਖ ਰੂਪ ਵਿੱਚ ਪੰਜ ਸਮੂਹਾਂ ਵਿੱਚ ਵੰਡਿਆ ਗਿਆ ਹੈ “ਰੁਜ਼ਗਾਰ ਅਤੇ ਹੁਨਰ ਵਿਕਾਸ" (ਐਸਬੀਆਈ ਜਿਵੇਂ ਬਾਹਰੀ ਭਾਗੀਦਾਰਾਂ ਦੇ ਨਾਲ), “ਪੇਂਡੂ / ਸਮਾਜਿਕ ਵਿਕਾਸ, “ਰੋਕਥਾਮ ਸਿਹਤ ਦੇਖਭਾਲ ਅਤੇ ਸਫਾਈ, “ਸਿੱਖਿਆ ਨੂੰ ਉਤਸ਼ਾਹਿਤ ਕਰਨਾ” ਅਤੇ “ਵਾਤਾਵਰਣ ਸਥਿਰਤਾ ਨੂੰ ਯਕੀਨੀ ਕਰਨਾ”।.

ਕੇਐਨਪੀਐਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਕਮਾਉਣ ਦੀ ਸਿਖਲਾਈ ਦੇਣ ਦੇ ਉਦੇਸ਼ ਨਾਲ ਵਰਕਸ਼ਾਪ ਆਯੋਜਿਤ ਕਰਦੀ ਰਹੀ ਹੈ। ਇਹ ਸੈਸ਼ਨ ਪੇਸ਼ਾਵਰ ਨੂੰ ਆਪਣੇ ਕੁਸ਼ਲ ਪੱਧਰ ਵਧਾਉਣ ਵਿੱਚ ਵੀ ਮਦਦ ਕਰਦੇ ਹਨ ਤਾਂਕਿ ਇਹ ਯਕੀਨੀ ਹੋ ਸਕੇ ਕਿ ਰਾਸ਼ਟਰੀ ਵਿਕਾਸ ਲਈ ਕੰਮ ਕਰਨ ਵਾਲੇ ਕੁਸ਼ਲ ਲੋਕ ਉਪਲੱਬਧ ਰਹਿਣ। ਕੇਐਨਪੀਐਲ ਪੇਂਡੂ ਇਲਾਕਿਆਂ ਵਿੱਚ ਹੈਲਥ ਕੈਂਪ ਦਾ ਪ੍ਰਬੰਧ, ਪਖਾਨੇ, ਬੱਸ ਸਟਾਪ ਅਤੇ ਬੋਰਵੇਲ ਉਸਾਰੀ ਅਤੇ ਸਿੱਖਿਆ ਸੰਸਥਾਨਾਂ ਦੀ ਆਰਥਿਕ ਮਦਦ ਜਿਵੇਂ ਸਮਾਜਿਕ ਵਿਕਾਸ ਦੇ ਕੰਮ ਵੀ ਨਿਯਮਿਤ ਰੂਪ ਨਾਲ ਕਰਦੀ ਹੈ।

ਕੇਐਨਪੀਐਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਕਮਾਉਣ ਦੀ ਸਿਖਲਾਈ ਦੇਣ ਦੇ ਉਦੇਸ਼ ਨਾਲ ਵਰਕਸ਼ਾਪ ਆਯੋਜਿਤ ਕਰਦੀ ਰਹੀ ਹੈ। ਇਹ ਸੈਸ਼ਨ ਪੇਸ਼ਾਵਰ ਨੂੰ ਆਪਣੇ ਕੁਸ਼ਲ ਪੱਧਰ ਵਧਾਉਣ ਵਿੱਚ ਵੀ ਮਦਦ ਕਰਦੇ ਹਨ ਤਾਂਕਿ ਇਹ ਯਕੀਨੀ ਹੋ ਸਕੇ ਕਿ ਰਾਸ਼ਟਰੀ ਵਿਕਾਸ ਲਈ ਕੰਮ ਕਰਨ ਵਾਲੇ ਕੁਸ਼ਲ ਲੋਕ ਉਪਲੱਬਧ ਰਹਿਣ। ਕੇਐਨਪੀਐਲ ਪੇਂਡੂ ਇਲਾਕਿਆਂ ਵਿੱਚ ਹੈਲਥ ਕੈਂਪ ਦਾ ਪ੍ਰਬੰਧ, ਪਖਾਨੇ, ਬੱਸ ਸਟਾਪ ਅਤੇ ਬੋਰਵੇਲ ਉਸਾਰੀ ਅਤੇ ਸਿੱਖਿਆ ਸੰਸਥਾਨਾਂ ਦੀ ਆਰਥਿਕ ਮਦਦ ਜਿਵੇਂ ਸਮਾਜਿਕ ਵਿਕਾਸ ਦੇ ਕੰਮ ਵੀ ਨਿਯਮਿਤ ਰੂਪ ਨਾਲ ਕਰਦੀ ਹੈ।.

ਕੇਐਨਪੀਐਲ ਹਰ ਸੰਭਵ ਛੋਟੇ - ਵੱਡੇ ਤਰੀਕਿਆਂ ਨਾਲ ਯੋਗਦਾਨ ਦੇਣ ਲਈ ਵਚਨਬੱਧ ਹੈ ਅਤੇ ਅਸੀਂ ਜ਼ਮੀਨੀ ਪੱਧਰ ਨਾਲ ਭਾਰਤ ਦੀ ਆਰਥਿਕ, ਸਮਾਜਿਕ, ਵਾਤਾਵਰਣ ਅਤੇ ਸੱਭਿਆਚਾਰਕ ਖੁਸ਼ਹਾਲੀ ਲਈ ਯੋਗਦਾਨ ਜਾਰੀ ਰੱਖਾਂਗੇ।

ਕਾਰਪੋਰੇਟ ਸੋਸ਼ਲ ਜ਼ਿੰਮੇਵਾਰੀ ਪਾਲਿਸੀ ਡਾਊਨਲੋਡ ਕਰੋ:

 

ਸਾਡਾ ਵਾਤਾਵਰਣ

ਕੰਸਾਈ ਨੇਰੋਲੈਕ ਵਿੱਚ ਕੰਪਨੀ ਦੇ ਵਿਕਾਸ ਵਿੱਚ ਵਾਤਾਵਰਣ ਦਾ ਮੁੱਖ ਸਥਾਨ ਹੈ। ਘੱਟਦੇ ਕੁਦਰਤੀ ਸਰੋਤਾਂ ਅਤੇ ਵਿਸ਼ਵ ਭਰ ਵਿੱਚ ਉਨ੍ਹਾਂ ਦੀ ਸੰਭਾਲ ਦੀਆਂ ਅਪੀਲਾਂ ਦੇ ਵਿਚਕਾਰ ਹੁਣ ਵਾਤਾਵਰਣ ਦੇ ਵਿਸ਼ੇ ‘ਤੇ ਚਰਚਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਹਰੇਕ ਕੰਪਨੀ ਦੀ ਜ਼ਿੰਮੇਵਾਰੀ ਹੈ ਕਿ ਵਾਤਾਵਰਣ ਨਾਲ ਸੰਤੁਲਨ ਬਣਾਕੇ ਕੰਮ ਕਰੇ। ਜ਼ਿਆਦਾ ਮਹੱਤਵਪੂਰਣ ਇਹ ਹੈ ਕਿ ਹਰੇਕ ਕੰਪਨੀ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਕੰਮ ਕਰੇ। ਅਸੀਂ ਇਸ ਜ਼ਿੰਮੇਵਾਰੀ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹਾਂ।.

ਸਾਡੇ ਸਾਰੇ ਪਲਾਂਟ ਆਈਐਸਓ - 14001 ਪ੍ਰਮਾਣਿਤ ਹਨ ਜਿਸਦੇ ਨਾਲ ਕੰਪਨੀ ਨੂੰ ਵਾਤਾਵਰਣ ਦੇ ਮਾਮਲੇ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਿੱਚ ਮਦਦ ਮਿਲਦੀ ਹੈ। ਸਾਧਨਾਂ ਦੀ ਕੁਸ਼ਲ ਅਤੇ ਸਹੀ ਵਰਤੋਂ ਦੇ ਨਾਲ, ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਦੇ ਹੋਏ ਅਸੀਂ ਵਾਤਾਵਰਣ ਵਿਵਸਥਾ ਵਿੱਚ ਸੁਧਾਰ ਸੰਬੰਧੀ ਲਗਾਤਾਰ ਯੋਗਦਾਨ ਦੇ ਰਹੇ ਹਾਂ। ਅਸੀਂ ਆਪਣੇ ਹਿੱਸੇਦਾਰਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਅਤੇ ਇਸ ਲਈ ਕੇਐਨਪੀਐਲ ਇਹ ਯਕੀਨੀ ਬਣਾਉਂਦੀ ਹੈ ਕਿ ਆਪਣੇ ਸਾਰੇ ਹਿੱਸੇਦਾਰਾਂ ਨੂੰ ਸਾਲਾਨਾ ਵਾਤਾਵਰਣ ਰਿਪੋਰਟ ਦੇ ਰਾਹੀਂ ਵਾਤਾਵਰਣ ਨਾਲ ਜੁੜੀ ਸਾਰੀ ਜਾਣਕਾਰੀ ਉਪਲੱਬਧ ਕਰਵਾਈ ਜਾਵੇ।.

ਕ੍ਰ. ਨੰਬਰ . ਪਲਾਂਟ ਪ੍ਰਮਾਣ ਪੱਤਰ ਦੀ ਕਿਸਮ ਪ੍ਰਮਾਣਕਰਤਾ
1 ਲੋਟੇ ISO/TS 16949:2009 BVQI
ISO 9001:2008 BVQI
ISO 14001:2004 BVQI
OHSAS 18001:2007 BVQI
2 ਬਾਵਲ ISO/TS 16949:2009 BVQI
ISO 14001:2004 BVQI
OHSAS 18001:2007 BVQI
3 ਜੈਨਪੁਰ ISO/TS 16949:2009 Intertek
ISO 9001:2008 Intertek
ISO 14001:2004 Intertek
OHSAS 18001:2007 Intertek
4 ਹੋਸੁਰ ISO/TS 16949:2009 BVQI
ISO 9001:2008 BVQI
ISO 14001:2004 BVQI
OHSAS 18001:2007 BVQI

Environment Information Disclosure

ਵਾਤਾਵਰਣ ਰਿਪੋਰਟ ਡਾਊਨਲੋਡ ਕਰੋ :

 

ਸਸਟੇਨੇਬਿਲਟੀ ਰਿਪੋਰਟ

ਸਸਟੇਨਬਿਲਟੀ ਰਿਪੋਰਟ ਡਾਊਨਲੋਡ ਕਰੋ :

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ