ਭਾਸ਼ਾਵਾਂ

ਕੋਆਇਲ ਕੋਟਿੰਗ ਦੀ ਪ੍ਰਕਿਰਿਆ

ਕੋਆਇਲ ਕੋਟਿੰਗ ਇੱਕ ਤਰਲ ਪੇਂਟ ਸਿਸਟਮ ਹੈ ਜਿਸ ਵਿੱਚ ਟੌਪ ਕੋਟ, ਬੈਕ ਕੋਟ ਅਤੇ ਪ੍ਰਾਈਮਰ ਸ਼ਾਮਿਲ ਹਨ। ਇਹ ਰੰਗਾਂ ਅਤੇ ਫਿਨਿਸ਼ ਦੀ ਵਿਆਪਕ ਰੇਂਜ ਵਿੱਚ ਉਪਲੱਬਧ ਹਨ ਜਿਨ੍ਹਾਂ ਨੂੰ ਰੋਲਸ ਦੀ ਸਹਾਇਤਾ ਨਾਲ ਸਟੀਲ/ਐਲਮੀਨੀਅਮ ‘ਤੇ ਲਗਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਇੱਕ ਮਿੰਟ ਦੇ ਅੰਦਰ ਠੀਕ ਕੀਤਾ ਜਾ ਸਕਦਾ ਹੈ ਅਤੇ ਰੀਕੋਆਇਲ ਕਰਕੇ ਖਪਤਕਾਰ ਤੱਕ ਪਹੁੰਚਾਇਆ ਜਾ ਸਕਦਾ ਹੈ।

ਵਧੀਆ ਬਣਾਈ ਗਈ ਪ੍ਰਕਿਰਿਆ ਦੇ ਨਾਲ ਕੋਆਇਲ ਕੋਟਿੰਗ ਨਿਰਮਾਣ ਦੇ ਰਵਾਇਤੀ ਤਰੀਕਿਆਂ ਦੀ ਜਗ੍ਹਾ ਲੈ ਰਹੀ ਹੈ। ਚੀਜ਼ਾਂ ਨੂੰ ਪੇਂਟ ਕਰਨ ਦੀ ਪੁਰਾਣੀ ਪ੍ਰਕਿਰਿਆ ਨੂੰ ਹੁਣ ਫੈਲਾ ਕੇ ਤਿਆਰ ਕੀਤੀ ਗਈ ਧਾਤ ਦੀ ਸ਼ੀਟ ਨਾਲ ਬਦਲਿਆ ਜਾ ਰਿਹਾ ਹੈ। ਨਿੱਪ ਕੋਟਿੰਗ ਅਤੇ ਡਿੱਪ ਕੋਟਿੰਗ ਦੀ ਵਰਤੋਂ ਵਿੱਚ ਸੌਲਵੈਂਟ ਦੀ ਘੱਟ ਵਰਤੋਂ ਹੁੰਦੀ ਹੈ ਅਤੇ ਵੀਓਸੀ ਘਟਾਉਣ ਵਿੱਚ ਮਦਦ ਮਿਲਦੀ ਹੈ।

 

coil-coating
 1. Aਮੁੱਢਲੀ ਧਾਤ ਨੂੰ ਖੋਲਿਆ ਜਾਂਦਾ

 2. Bਕੋਆਇਲ ਨੂੰ ਸਿਰੇ ਨਾਲ ਜੋੜਿਆ ਜਾਂਦਾ ਹੈ

 3. Cਐਕਿਊਮੂਲੇਟਰ ਸਟੈਕ

 4. Dਧਾਤ ਦੀ ਚਿਕਨਾਈ ਅਤੇ ਗੰਦਗੀ ਹਟਾਕੇ, ਸਫਾਈ, ਧੋਣਾ ਅਤੇ ਰਸਾਇਣਾਂ ਨਾਲ ਪ੍ਰੀਟ੍ਰੀਟਮੈਂਟ

 5. Eਸਕਾਉਣ ਵਾਲਾ ਓਵਨ

 6. Fਪ੍ਰਾਈਮਰ ਯੂਨਿਟ – ਇੱਕ ਜਾਂ ਦੋਵੇਂ ਪਾਸੇ

 1. Gਕਿਊਰਿੰਗ ਓਵਨ

 2. Hਕੋਟਿੰਗ ਯੂਨਿਟ – ਇੱਕ ਜਾਂ ਦੋਵੇਂ ਪਾਸੇ ਟੌਪ ਕੋਟ ਲਗਾਇਆ ਜਾਂਦਾ ਹੈ

 3. Iਕਿਊਰਿੰਗ ਓਵਨ

 4. Jਲੈਮੀਨੇਟਿੰਗ – ਇੱਕ ਜਾਂ ਦੋਵੇਂ ਪਾਸੇ, ਜਾਂ ਇਮਬੋਸਿੰਗ

 5. Kਐਕਿਊਮੂਲੇਟਰ ਸਟੈਕ (ਐਕਜਿਟ)

 6. Lਤਿਆਰ ਧਾਤ ਦੀ ਰੀਕੋਆਇਲਿੰਗ

 

 

ਉਹ ਕੀ ਹੈ ਜੋ ਕੋਆਇਲ ਕੋਟਿੰਗ ਨੂੰ ਪੇਂਟਿੰਗ ਦੀਆਂ ਹੋਰ ਪ੍ਰਕਿਰਿਆਵਾਂ ਨਾਲੋਂ ਵਧੀਆ ਬਣਾਉਂਦਾ ਹੈ?

 • ਕੋਆਇਲ ਕੋਟਿੰਗ ਪੇਂਟਸ ਨੂੰ ਧਾਤ ਦੀ ਸਪਾਟ ਸਟਰਿਪ ‘ਤੇ ਲਗਾਇਆ ਜਾਂਦਾ ਹੈ।
 • ਓਵਨ ਵਿੱਚ ਤੇਜ਼ ਤਾਪਮਾਨ ਵਿੱਚੋਂ ਲੰਘਣ ਤੋਂ ਬਾਅਦ, ਘੱਟ ਤਾਪਮਾਨ ਵਾਲੇ ਪਾਣੀ ਨਾਲ ਠੰਡਾ ਕਰਕੇ ਰਿਕੋਆਇਲ ਕੀਤਾ ਜਾਂਦਾ ਹੈ
 • ਅੰਤਮ ਵਰਤੋਂ ਦੇ ਲਈ ਕੋਟ ਕੀਤੀ ਗਈ ਕੋਆਇਲਸ ਨੂੰ ਖੋਲਿਆ, ਗੰਢਿਆ ਅਤੇ ਕੱਟਿਆ ਜਾਂਦਾ ਹੈ।
 • ਪਹਿਲਾਂ ਪੇਂਟ ਕਰੋ ਅਤੇ ਉਸਦੇ ਬਾਅਦ ਬਣਾਓ
 • ਪੇਂਟ ਦੇ ਹੋਰ ਉਪਯੋਗਾਂ ਦੀ ਤੁਲਣਾ ਵਿੱਚ ਬਹੁਤ ਘੱਟ ਡੀਐਫਟੀ ‘ਤੇ ਲਗਾਇਆ ਜਾਂਦਾ ਹੈ
 • ਪੇਂਟ ਦੀ ਲੱਗਭੱਗ 100% ਵਰਤੋਂ, ਪੇਂਟ ਲਗਾਉਣ ਦੀਆਂ ਦੂਜੀਆਂ ਪ੍ਰਕਿਰਿਆਵਾਂ ਦੇ ਮੁਕਾਬਲੇ ਪੇਂਟ ਦਾ ਬਹੁਤ ਘੱਟ ਨੁਕਸਾਨ
 • ਘੱਟ ਸੌਲਵੈਂਟ ਨਿਕਾਸ ਦੇ ਕਾਰਨ ਵਾਤਾਵਰਣ ‘ਤੇ ਘੱਟ ਪ੍ਰਭਾਵ ਪਾਵੇ
 • ਤੇਜ਼ੀ ਨਾਲ ਲਗਾਉਣ ਦੀ ਸਹੂਲਤ ਦੇ ਦੌਰਾਨ ਉੱਚ ਉਤਪਾਦਕਤਾ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ