ਭਾਸ਼ਾਵਾਂ

ਆਟੋਮੋਟਿਵ ਪੇਂਟ

ਜਾਣ-ਪਛਾਣ

ਕੰਸਾਈ ਨੈਰੋਲੈਕ ਉਤਪਾਦਾਂ ਦੀ ਵਿਆਪਕ ਰੇਂਜ ਪੇਸ਼ ਕਰਦਾ ਹੈ, ਨਾਲ ਹੀ ਤਕਨੀਕੀ ਸਪੋਰਟ ਅਤੇ ਸੇਵਾਵਾਂ ਦੇ ਨਾਲ ਆਟੋ ਓਈਐਮ ਅਤੇ ਕੰਪੋਨੈਂਟ ਸਪਲਾਇਰਸ ਦੀਆਂ ਖਾਸ ਲੋੜਾਂ ਨੂੰ ਪੂਰਾ ਕਰਦਾ ਹੈ। ਸਾਰੇ ਉਤਪਾਦ ਨਵੀਨਤਮ ਗਲੋਬਲ ਟਰੈਂਡਸ ਨੂੰ ਧਿਆਨ ਵਿੱਚ ਰੱਖਕੇ ਬਣਾਏ ਜਾਂਦੇ ਹਨ।

 

ਉਤਪਾਦਾਂ ਦੀ ਰੇਂਜ

ਕੰਸਾਈ ਨੈਰੋਲੈਕ ਨੇ ਗਲੋਬਲ ਆਟੋਮੋਟਿਵ ਗਾਹਕਾਂ ਦੇ ਸਖ਼ਤ ਵਾਤਾਵਰਣ ਮਾਪਦੰਡਾਂ ਨੂੰ ਪੂਰਾ ਕਰਨ ਦੇ ਲਈ ਭਾਰਤ ਵਿੱਚੋਂ ਆਪਣੀ ਆਟੋਮੋਟਿਵ ਕੋਟਿੰਗਸ ਤੋਂ ਐਸਓਸੀ ਨੂੰ ਹਟਾਉਣ ਦੀ ਸ਼ੁਰੂਆਤ ਕੀਤੀ ਹੈ।

ਉਤਪਾਦਾਂ ਦੀ ਇੱਕ ਸੂਚੀ ਹੇਠਾਂ ਦਿੱਤੀ ਗਈ ਹੈ, ਹਾਲਾਂਕਿ ਇਹ ਸੰਪੂਰਣ ਨਹੀਂ ਹੈ ਕਿਉਂਕਿ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਨਵੇਂ ਉਤਪਾਦ ਵਿਕਸਿਤ ਕਰਦੇ ਰਹਿੰਦੇ ਹਾਂ।

ਕੰਸਾਈ ਪੇਂਟਸ ਕਾਰਪੋਰੇਸ਼ਨ ਜਾਪਾਨ, ਸੀਈਡੀ ਵਰਗੀ ਨਵੀਂ ਤਕਨੀਕ ਦੇ ਜਾਂਚ ਵਿੱਚ ਹਮੇਸ਼ਾ ਆਗੂ ਰਿਹਾ ਹੈ। ਐਨੇ ਸਾਲਾਂ ਵਿੱਚ, ਇਸ ਤਕਨੀਕ ਨੂੰ ਦੁਨੀਆ ਭਰ ਵਿੱਚ ਲਾਗਤ, ਗੁਣਵੱਤਾ ਅਤੇ ਵਾਤਾਵਰਣ ਦੇ ਮਾਪਦੰਡਾਂ ‘ਤੇ ਖਰਾ ਉੱਤਰਨ ਦੇ ਲਈ ਲਗਾਤਾਰ ਵਿਕਸਿਤ ਕੀਤਾ ਗਿਆ ਹੈ।

ਕੰਸਾਈ ਦਾ ਨਵੀਨਤਮ ਉਤਪਾਦ ਵਰਤਮਾਨ ਵਿੱਚ ਸਭ ਤੋਂ ਉਪਯੁਕਤ ਹੈ, ਹਾਲਾਂਕਿ ਅੱਗੇ ਦੀ ਜਾਂਚ ਭਵਿੱਖ ਵਿੱਚ ਬਿਹਤਰ ਤਕਨੀਕਾਂ ਵਿਕਸਿਤ ਕਰਨ ‘ਤੇ ਕੇਂਦਰਿਤ ਹੈ।

ਬੇਹੱਦ ਸ਼ਾਨਦਾਰ ਅਤੇ ਸਮੂਥ ਫਿਲਮ ਵਰਗੀ ਦਿਖਾਵਟ ਦੇਣ ਵਾਲਾ ਇਹ ਉਤਪਾਦ 3 ਵੈੱਟ ਕੋਟਿੰਗ ਸਿਸਟਮਸ ਦੇ ਲਈ ਖਾਸ ਤੌਰ ‘ਤੇ ਬਣਾਇਆ ਗਿਆ ਹੈ। ਇਸਨੂੰ ਸੁਪਰ ਹਾਈ ਥਰੋਇੰਗ ਪਾਵਰ ਦੇ ਨਾਲ ਇੱਕ ਸਮਾਨ ਡੀਐਫਟੀ ਡਿਸਟਰੀਬਿਊਸ਼ਨ ਦੇਣ ਲਈ ਬਣਾਇਆ ਗਿਆ ਹੈ ਤਾਂਕਿ ਚੰਗੀ ਨੁਮਾਇਸ਼ ਦੇ ਨਾਲ - ਨਾਲ ਪ੍ਰਤੀ ਯੂਨਿਟ ਦੀ ਕੀਮਤ ਨੂੰ ਵੀ ਘੱਟ ਕੀਤਾ ਜਾ ਸਕੇ।

ਊਰਜਾ ਦੀ ਲਾਗਤ ਨੂੰ ਘੱਟ ਕਰਨ ਅਤੇ ਉਤਪਾਦਨ ਨੂੰ ਵਧਾਉਣ ਦੇ ਲਈ ਇਸ ਉਤਪਾਦ ਦੀ ਵਰਤੋਂ ਘੱਟ ਡਿਪੋਜਿਸ਼ਨ ਟਾਇਮ (ਆਮ 180” ਦੇ ਮੁਕਾਬਲੇ 120”) ਅਤੇ ਘੱਟ ਬੇਕਿੰਗ (ਆਮ 175 ਡਿਗਰੀ ਸੈਲਸੀਅਸ x 15’ ਦੇ ਮੁਕਾਬਲੇ 160 ਡਿਗਰੀ ਸੈਲਸੀਅਸ x 10‘) ਦੇ ਨਾਲ ਕੀਤਾ ਜਾ ਸਕਦਾ ਹੈ।

ਈ - ਕੋਟ ਵਿੱਚ, ਮੈਟਲ ਸਬਸਟਰੇਟ ਨੂੰ ਐਕਵਿਅਸ ਬਾਥ ਸਾਲਿਊਸ਼ਨ ਵਿੱਚ ਡੁਬੋ ਕੇ, ਇਲੈਕਟ੍ਰਿਕ ਫੀਲਡ ਦੇ ਪ੍ਰਭਾਵ ਵਿੱਚ ਚਾਰਜਡ ਆਰਗੈਨਿਕ ਪ੍ਰਾਈਮਰ ਨਾਲ ਕੋਟ ਕੀਤਾ ਜਾਂਦਾ ਹੈ।

ਈ - ਕੋਟ ਦੇ ਖਾਸ ਲਾਭ ਹਨ – ਪਿਨਹੋਲਸ ਅਤੇ ਸਤ੍ਹਾ ਦੇ ਦੂਜੇ ਨੁਕਸਾਂ ਤੋਂ ਰਹਿਤ ਇੱਕੋ ਜਿਹੀ ਕਵਰੇਜ, ਜਿਸਦੇ ਨਾਲ ਪੇਂਟ ਦੀ ਖਪਤ ਘੱਟ ਮਾਤਰਾ ਵਿੱਚ ਹੋਵੇ, ਕਿਨਾਰਿਆਂ ‘ਤੇ ਚੰਗੀ ਸੁਰੱਖਿਆ ਦੇ ਚਲਦਿਆਂ ਖੋਰਣ ਪ੍ਰਤੀ ਰਜਿਸਟੈਂਸ ਵਧੇ ਅਤੇ ਬਾਕਸ ਸੈਕਸ਼ਨਸ ਜਿਵੇਂ ਛੁੱਟੇ ਹੋਏ ਭਾਗਾਂ ਤੱਕ ਕੋਟਿੰਗ/ਪਹੁੰਚ ਬਣੇ। ਇਹ ਸਿੰਗਲ ਕੋਟ ਵਾਲਾ, ਵਾਤਾਵਰਣ ਦੇ ਅਨੁਰੂਪ ਪਾਣੀ ‘ਤੇ ਆਧਾਰਿਤ ਕੋਟਿੰਗ ਸਿਸਟਮ ਹੈ। ਈ - ਕੋਟ ਪ੍ਰੋਸੈਸ ਪੂਰੀ ਤਰ੍ਹਾਂ ਆਟੋਮੈਟਿਕ ਹੈ ਜਿਸਦੀ ਵਜ੍ਹਾ ਨਾਲ ਸਾਨੂੰ ਲਗਾਉਣ ਦੀ ਪ੍ਰਕਿਰਿਆ ਵਿੱਚ ਘੱਟ ਲੋਕਾਂ ਦੀ ਲੋੜ ਪੈਂਦੀ ਹੈ ਜੋ ਲਾਗਤ ਨੂੰ ਘੱਟ ਕਰ ਦਿੰਦਾ ਹੈ ਅਤੇ ਪੇਂਟ ਰਿਕਵਰੀ ਦਾ ਅਨੁਪਾਤ (ਅਲਟਰਾ ਫਿਲਟਰੇਟ ਅਤੇ ਰਿਵਰਸ ਓਸਮੋਸਿਸ ਸਿਸਟਮ ਦੇ ਨਾਲ 99.5% ਤੱਕ) ਵੱਧ ਜਾਂਦਾ ਹੈ।

 ਉਤਪਾਦਾਂ ਦੀ ਰੇਂਜ

ਸੀਈਡੀ ਵਿੱਚ ਸਾਡੇ ਉਤਪਾਦਾਂ ਦੀ ਰੇਂਜ ਵਿੱਚ ਸ਼ਾਮਿਲ ਹਨ :

  • ਲੈੱਡ ਮੁਕਤ ਪਾਲੀਬਿਊਟਾਡਾਇਨ ਆਧਾਰਿਤ ਐਨੋਡਿਕ ਇਲੈਕਟ੍ਰੋ - ਡਿਪੋਜਿਸ਼ਨ ਪ੍ਰਾਈਮਰ (ਏਈਡੀ)
  • ਇਪਾਕਸੀ ਰੇਜਿਨ ਆਧਾਰਿਤ ਕੇਥੋਡਿਕ ਇਲੈਕਟ੍ਰੋ - ਡਿਪੋਜਿਸ਼ਨ ਪ੍ਰਾਈਮਰ (ਸੀਈਡੀ)
  • ਐਕ੍ਰੀਲਿਕ ਰੇਜਿਨ ਆਧਾਰਿਤ ਕੇਥੋਡਿਕ ਇਲੈਕਟ੍ਰੋ - ਡਿਪੋਜਿਸ਼ਨ ਪ੍ਰਾਈਮਰ (ਏਸੀਈਡੀ)

ਸਾਡੇ ਏਸੀਈਡੀ ਉਤਪਾਦ ਨੇ ਮੋਟਰਸਾਈਕਲ ਦੇ ਫਰੇਮ ਦੀ ਕੋਟਿੰਗ ਦੇ ਲਈ ਸਿੰਗਲ ਕੋਟ ਐਪਲੀਕੇਸ਼ਨ ਸਿਸਟਮ ਦੀ ਵਜ੍ਹਾ ਨਾਲ ਦੁਨੀਆਂ ਵਿੱਚ ਪਹਿਲਾ ਅਜਿਹਾ ਨਵੀਨਤਮ ਵਰਤੋਂ ਹੋਣ ਦਾ ਐਵਾਰਡ ਜਿੱਤਿਆ ਹੈ।

ਸਾਡੇ ਸੀਈਡੀ ਭਾਰੀ ਧਾਤਾਂ ਤੋਂ ਮੁਕਤ ਹਨ ਅਤੇ ਆਟੋਮੋਟਿਵ ਉਦਯੋਗ ਦੇ ਸਖਤ ਵਾਤਾਵਰਣ ਮਾਪਦੰਡਾਂ ਦੀ ਪਾਲਣਾ ਕਰਦੇ ਹਾਂ।

ਪ੍ਰਾਈਮਰ ਸਰਫੇਸਰ ਦੂਜੀ ਕਿਰਿਆਸ਼ੀਲ ਸਤ੍ਹਾ ਹੈ ਅਤੇ ਇਹ ਈ - ਕੋਟ ਅਤੇ ਟੌਪ ਕੋਟ ਦੇ ਮੱਧ ਵਿੱਚ ਇੰਟਰਮੀਡੀਏਟ ਯਾਨੀ ਵਿਚਕਾਰਲੇ ਕੋਟ ਦਾ ਕੰਮ ਕਰਦਾ ਹੈ। ਇਹ ਈ - ਕੋਟ ਦੀ ਤਹਿ ਨੂੰ ਉੱਤਮ ਸਟੋਨ ਚਿਪ ਸੁਰੱਖਿਆ ਦੇ ਨਾਲ ਯੂਵੀ ਕਿਰਨਾਂ ਤੋਂ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ। ਓਈ ਨਿਰਮਾਤਾਵਾਂ ਦੀ ਲੋੜ ਦੇ ਹਿਸਾਬ ਨਾਲ ਇੰਟਰਮੀਡੀਏਟ ਕੋਟ ਚਿੱਟੇ, ਹਲਕੇ ਗਰੇ, ਡੂੰਘੇ ਗਰੇ, ਲਾਲ, ਨੀਲੇ ਅਤੇ ਹੋਰ ਵਿਸ਼ੇਸ਼ ਰੰਗਾਂ ਵਿੱਚ ਉਪਲਬਧ ਹਨ। ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਜੀਵਨ ਡਿਪਿੰਗ ਪ੍ਰਾਈਮਰਸ ਵੀ ਵਿਕਸਿਤ ਕੀਤੇ ਜਾਂਦੇ ਹਨ।

ਕੰਸਾਈ ਨੈਰੋਲੈਕ ਖਾਸ ਇੰਟਰਮੀਡਿਏਟ ਕੋਟ ਵੀ ਬਣਾਉਂਦਾ ਹੈ ਜਿਵੇਂ ਐਂਟੀ ਚਿਪ ਪ੍ਰਾਈਮਰ, ਨਾਨ ਸੈਂਡਿੰਗ ਪ੍ਰਾਈਮਰ ਅਤੇ ਵੈੱਟ ਆਨ ਵੈੱਟ ਪ੍ਰਾਈਮਰ ਆਦਿ।

ਟੌਪ ਕੋਟਸ ਆਟੋਮੋਟਿਵ ਕੋਟਿੰਗ ਸਿਸਟਮ ਨੂੰ ਰੰਗ, ਸੁੰਦਰ ਅਤੇ ਪ੍ਰਤੀਕੂਲ ਮੌਸਮ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ। ਕੰਸਾਈ ਨੈਰੋਲੈਕ ਗਾਹਕਾਂ ਦੇ ਖਾਸ ਤਕਨੀਕੀ ਵਰਵੇ ਦੇ ਹਿਸਾਬ ਨਾਲ ਵੱਖ-ਵੱਖ ਰੇਜਿਨਸ ‘ਤੇ ਆਧਾਰਿਤ ਟੌਪ ਕੋਟਸ ਦੀ ਵਿਆਪਕ ਰੇਂਜ ਨੂੰ ਬਣਾਉਂਦਾ ਹੈ। ਰੰਗ ਅਤੇ ਪ੍ਰਭਾਵ ਲਈ ਮਿਲਾਏ ਗਏ ਪਿਗਮੈਂਟਸ ਦੀ ਵਿਆਪਕ ਰੇਂਜ ਦੀ ਵਜ੍ਹਾ ਨਾਲ ਇਹ ਸੁੰਦਰ ਚਿੱਤਰ ਤਿਆਰ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇਸ ਭਾਗ ਵਿੱਚ ਇੱਕ ਸੋਲਿਡ ਕਲਰ ਅਤੇ ਇੱਕ ਮੈਟਾਲਿਕ ਪੇਂਟ ਫਿਨਿਸ਼ ਦੇ ਮੱਧ ਵਿੱਚ ਇੱਕ ਆਮ ਜਿਹਾ ਅੰਤਰ ਸਥਾਪਤ ਕੀਤਾ ਜਾ ਸਕਦਾ ਹੈ। ਵੱਖ-ਵੱਖ ਕਿਸਮ ਦੇ ਮੈਟਾਲਿਕ ਅਤੇ ਮਾਈਕਾ ਫਿਨਿਸ਼ ਉਪਲਬਧ ਹਨ।

ਟਾਪ ਕੋਟਸ ਦੇ ਲਈ 3 ਵੇਟ ਕੋਟਿੰਗ ਸਿਸਟਮ ਵਰਗੀਆਂ ਨਵੀਂਆਂ ਤਕਨੀਕਾਂ ਉਪਲਬਧ ਹਨ ਜਿਨ੍ਹਾਂ ਨੂੰ ਵੱਖ-ਵੱਖ  ਆਟੋਮੋਟਿਵ ਗਾਹਕ, ਉਤਪਾਦਨ  ਨੂੰ ਵਧਾਉਣ, ਕੀਮਤ ਨੂੰ ਘੱਟ ਕਰਨ ਅਤੇ ਵਾਤਾਵਰਣ ਦੇ ਮਾਪਦੰਡਾਂ ਦੀ ਪਾਲਣਾ ਕਰਨ ਦੇ ਉਦੇਸ਼ ਨਾਲ ਅਪਣਾ ਰਹੇ ਹਨ।

ਕਲੀਅਰ ਕੋਟ ਇੱਕ ਪੇਂਟ ਸਿਸਟਮ ਦੀ ਸਭ ਤੋਂ ਉੱਪਰੀ ਤਹਿ ਹੈ ਜੋ ਸੂਰਜ ਦੀ ਤੇਜ਼ ਰੌਸ਼ਨੀ ਅਤੇ ਮੌਸਮ ਦੇ ਪ੍ਰਤੀ ਬਚਾਅ ਪ੍ਰਦਾਨ ਕਰਦਾ ਹੈ, ਨਾਲ ਹੀ ਰਸਾਇਣਾਂ ਅਤੇ ਪੰਛੀਆਂ ਦੁਆਰਾ ਸੁੱਟੀ ਗਈ ਗੰਦਗੀ ਜਿਵੇਂ ਜੈਵਿਕ ਪਦਾਰਥਾਂ ਤੋਂ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਕੋਟਿੰਗ ਸਿਸਟਮ ਨੂੰ ਇੱਕ ਝਰੀਟ ਰੋਧਕ ਵਾਲਾ ਅੰਤਮ ਕੋਟ ਵੀ ਪ੍ਰਦਾਨ ਕਰਦਾ ਹੈ। ਕੰਸਾਈ ਨੈਰੋਲੈਕ ਵੱਖ-ਵੱਖ ਕੰਮ ਦੀਆਂ ਸਮਰੱਥਤਾਵਾਂ ਕਲੀਅਰ ਕੋਟ ਬਣਾਉਂਦਾ ਹੈ ਜਿਵੇਂ ਝਰੀਟ ਰੋਧਕ, ਐਸਿਡ ਅਤੇ ਅਲਕਲੀ ਰੋਧਕ, ਯੂਵੀ ਰੋਧਕ, ਮਾਰ ਰੋਧਕ ਆਦਿ।

ਕੰਸਾਈ ਨੈਰੋਲੈਕ ਵੱਖ-ਵੱਖ ਕਿਸਮਾਂ ਦੇ ਟੱਚ ਪੇਂਟ ਬਣਾਉਂਦਾ ਹੈ ਜਿਨ੍ਹਾਂ ਦੀ ਵਰਤੋਂ ਮੁੱਖ ਪੇਂਟ ਦੀ ਤਹਿ ਨੂੰ ਨੁਕਸਾਨ ਪੁੱਜਣ ‘ਤੇ ਛੋਟੇ - ਮੋਟੇ ਟੱਚ ਅੱਪ ਦੇਣ ਲਈ ਕੀਤਾ ਜਾਂਦਾ ਹੈ। ਕੰਸਾਈ ਨੈਰੋਲੈਕ ਆਟੋ ਰੀਫਿਨਿਸ਼ ਉਤਪਾਦਾਂ ਦੀ ਇੱਕ ਸੰਪੂਰਣ ਰੇਂਜ ਵੀ ਬਣਾਉਂਦਾ ਹੈ ਜਿਨ੍ਹਾਂ ਦੀ ਵਰਤੋਂ ਗਰਾਜ ਆਦਿ ਵਿੱਚ ਮੁਰੰਮਤ ਦੇ ਦੌਰਾਨ ਕੋਟਿੰਗ ਲਈ ਹੁੰਦੀ ਹੈ।

ਕੰਸਾਈ ਨੈਰੋਲੈਕ ਮੋਟਰਸਾਈਕਲ ਦੇ ਮਫਲਰ (ਸਾਇਲੇਂਸਰ) ਦੀ ਅੰਦਰੂਨੀ ਅਤੇ ਬਾਹਰਲੀਆਂ ਸਤ੍ਹਾਵਾਂ ਦੇ ਲਈ ਖਾਸ ਤਾਪ ਰੋਧਕ ਪੇਂਟ ਨੂੰ ਬਣਾਉਂਦਾ ਹੈ। ਇਨ੍ਹਾਂ ਨੂੰ 600 ਡਿਗਰੀ ਸੈਲਸੀਅਸ ਤੱਕ ਦੇ ਉੱਚ ਤਾਪਮਾਨ ਨੂੰ ਸਹਿਣ ਕਰਨ ਦੇ ਲਈ ਬਣਾਇਆ ਜਾਂਦਾ ਹੈ।

ਕੰਸਾਈ ਨੈਰੋਲੈਕ ਰੈਪਗਰਡ ਟਰਾਂਸਿਟ ਪ੍ਰੋਟੇਕਸ਼ਨ ਫਿਲਮ ਵੀ ਸਪਲਾਈ ਕਰਦਾ ਹੈ ਜਿਸ ਦੀ ਵਰਤੋਂ ਆਵਾਜਾਈ ਦੇ ਦੌਰਾਨ ਮੋਟਰ ਵਾਹਨਾਂ ਦੇ ਪੇਂਟ ਦੀ ਤਹਿ ਨੂੰ ਧੂਲ, ਰਸਾਇਣਾਂ, ਪੰਛੀਆਂ ਦੁਆਰਾ ਸੁੱਟੀ ਜਾਣ ਵਾਲੀ ਗੰਦਗੀ ਅਤੇ ਨੁਕਸਾਨ ਤੋਂ ਬਚਾਉਣ ਲਈ ਕੀਤਾ ਜਾਂਦਾ ਹੈ। ਇਹ ਫਿਲਮ ਧਾਤੂ ਅਤੇ ਪਲਾਸਟਿਕ ਦੀਆਂ ਸਤ੍ਹਾਵਾਂ ਦੀ ਸੁਰੱਖਿਆ ਲਈ ਉਪਲਬਧ ਹੈ।

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ