ਭਾਸ਼ਾਵਾਂ

Buy
X
Get in touch
 
1 Start 2 Complete
X
Get in touch
 
1 Start 2 Complete
Send OTP
ਜਮ੍ਹਾਂ ਕਰੋ

ਤਕਨੀਕੀ ਗਾਈਡ

ਤਹਿ ਦੀ ਬਹੁਤ ਵਧੀਆਂ ਸਮਰੱਥਾ ਅਤੇ ਪ੍ਰਦਰਸ਼ਨ ਦੇ ਲਈ ਸਤ੍ਹਾ ਦੀ ਸਹੀ ਤਿਆਰੀ ਕਰਨਾ ਮਹੱਤਵਪੂਰਨ ਹੈ । ਇਸ ਲਈ ਅਸੀਂ ਸਟੀਲ ਪਲੇਟ ਦੀ ਸਤ੍ਹਾ ਦੀ ਸ਼ੁਰੂਆਤ ਦਾ ਟਰੀਟਮੈਂਟ, ਤਿਆਰ ਸਟੀਲ ਦੀ ਸਤ੍ਹਾ ਦਾ ਸੈਕੰਡਰੀ ਟਰੀਟਮੈਂਟ ਅਤੇ ਰਿਪੇਅਰ ਪੇਂਟ ਨੂੰ ਲਗਾਉਣ ਦਾ ਵੇਰਵਾ ਦਿੱਤਾ ਹੈ।

ਹੇਠਾਂ ਦਿੱਤਾ ਗਿਆ ਸ਼ੁਰੂਆਤ ਸਤ੍ਹਾ ਦਾ ਟਰੀਟਮੈਂਟ ਸਟੀਲ ਦੀ ਪਲੇਟਸ ‘ਤੇ ਕੀਤਾ ਜਾਣਾ ਹੈ।

 • ਸੌਲਵੈਂਟ ਵਿੱਚ ਗਿੱਲੇ ਕੀਤੇ ਗਏ ਬੁਰਸ਼ ਜਾਂ ਸਾਫ਼ ਕੱਪੜੇ ਨਾਲ ਪੂੰਝ ਕੇ ਜਾਂ ਝਾੜ ਕੇ ਸਤ੍ਹਾ ‘ਤੇ ਲੱਗੇ ਤੇਲ ਜਾਂ ਗਰੀਸ ਨੂੰ ਹਟਾਉਣਾ ਚਾਹੀਦਾ ਹੈ। ਸਟੀਲ ‘ਤੇ ਮਜ਼ਬੂਤੀ ਨਾਲ ਜੰਮੀਆਂ ਤਹਿਆਂ ਨੂੰ ਖੁਰਚਣ ਦੇ ਬਾਅਦ ਸੌਲਵੈਂਟ ਨਾਲ ਸਾਫ਼ ਕੀਤਾ ਜਾਣਾ ਚਾਹੀਦਾ ਹੈ।
 • ਸਟੀਲ ਦੀ ਸਤ੍ਹਾ ‘ਤੇ ਜੰਮੇ ਕਲੋਰੀਨ ਅਤੇ ਸਲਫੇਟਸ ਜਿਵੇਂ ਖਾਰੇ ਲੂਣ ਨੂੰ ਤਾਜੇ ਪਾਣੀ ਨਾਲ ਧੋ ਕੇ ਸਾਫ਼ ਕਰੋ। ਸਟੀਲ ਨੂੰ ਸੁੱਕੇ ਕੱਪੜੇ ਨਾਲ ਪੂੰਝ ਕੇ ਜਾਂ ਗਰਮ ਹਵਾ ਨੂੰ ਤੇਜ਼ੀ ਨਾਲ ਛੱਡਕੇ ਪਾਣੀ ਅਤੇ ਨਮੀ ਨੂੰ ਹਟਾਇਆ ਜਾਣਾ ਚਾਹੀਦਾ ਹੈ।
 • ਆਈਐਸਓ ਮਾਨਕਾਂ ਨੂੰ ਪੂਰਾ ਕਰਨ ਦੇ ਲਈ ਸਾਰੇ ਮਿਲ ਸਕੇਲ, ਜੰਗਾਲ, ਜੰਗਾਲ ਦੀਆਂ ਤਹਿਆਂ, ਪੇਂਟ ਦੇ ਨਿਸ਼ਾਨ ਅਤੇ ਅਣਚਾਹੇ ਪਦਾਰਥਾਂ ਨੂੰ ਗਰਿਟ ਜਾਂ ਸੈਂਡ ਬਲਾਸਟਿੰਗ ਦੁਆਰਾ ਹਟਾਇਆ ਜਾਣਾ ਚਾਹੀਦਾ ਹੈ। 
 • ਪ੍ਰਾਈਮਰ ਲਗਾਉਣ ਤੋਂ ਪਹਿਲਾਂ ਧੂੜ, ਮਿੱਟੀ ਦੀ ਰਹਿੰਦ ਖੂਹੰਦ, ਸਟੀਲ ਦੇ ਟੁੱਟੇ ਟੁਕੜੇ ਜਾਂ ਗਰਿਟ ਅਤੇ ਹੋਰ ਸਾਰੇ ਦੂਸ਼ਿਤ ਪਦਾਰਥਾਂ ਨੂੰ ਵੈਕਿਊਮ ਕਲੀਨਰ ਜਾਂ ਏਅਰ ਬਲੋਅਰ ਦੁਆਰਾ ਹਟਾਇਆ ਜਾਣਾ ਚਾਹੀਦਾ ਹੈ।

ਨੁਕਸਦਾਰ ਜਾਂ ਖਰਾਬ ਹੋ ਚੁੱਕੇ ਭਾਗਾਂ ਨੂੰ ਬਲਾਸਟਿੰਗ ਜਾਂ ਪਾਵਰ ਟੂਲ ਦੇ ਦੁਆਰਾ ਸਾਫ਼ ਕੀਤਾ ਜਾਣਾ ਚਾਹੀਦਾ ਹੈ। ਬਾਅਦ ਦੇ ਕੋਟਸ ਨੂੰ ਲਗਾਉਣ ਤੋਂ ਪਹਿਲਾਂ ਸਤ੍ਹਾ ਨੂੰ ਸਾਫ਼ ਕਰਨ ਦੇ ਲਈ ਗਰੀਸ ਨੂੰ ਹਟਾਉਣ ਜਾਂ ਧੋਣ ਦੀ ਲੋੜ  ਪੈ ਸਕਦੀ ਹੈ। ਅਜਿਹਾ ਕਰਨ ਦੇ ਲਈ, ਹੇਠਾਂ ਦਿੱਤੇ ਗਏ ਪੜਾਆਂ ਦੀ ਪਾਲਣਾ ਕਰੋ:

 • ਸਖਤ ਫਾਇਬਰ ਜਾਂ ਤਾਰਾਂ ਦਾ ਬੁਰਸ਼ ਜਾਂ ਦੋਨਾਂ ਦੀ ਵਰਤੋਂ ਕਰਕੇ ਸਤ੍ਹਾ ਤੋਂ ਖਾਰਾ ਲੂਣ, ਚਾਕ, ਨਿਸ਼ਾਨ, ਮਿੱਟੀ ਜਾਂ ਹੋਰ ਅਣਚਾਹੇ ਤੱਤਾਂ ਅਤੇ ਦੂਸਿ਼ਤ ਪਦਾਰਥਾਂ ਨੂੰ ਹਟਾਓ। .
 • ਸੌਲਵੈਂਟਸ ਦੀ ਵਰਤੋਂ ਕਰਕੇ ਜੰਮੇ ਹੋਏ ਤੇਲ ਅਤੇ ਚਿਕਨਾਈ ਨੂੰ ਹਟਾਓ।
 • ਵੈਲਡ ਕੀਤੇ ਗਏ ਭਾਗ ਵਿੱਚ ਵੈਲਡਿੰਗ ਵਿੱਚੋਂ ਨਿਕਲੇ ਪਦਾਰਥ, ਵੈਲਡਿੰਗ ਵਿੱਚ ਟੁੱਟ ਕੇ ਖਿਲਰੇ ਹੋਏ ਮੈਟਲ ਦੇ ਟੁਕੜੇ, ਜਮਾਂ ਹੋਇਆ ਵੈਲਡਿੰਗ ਦਾ ਧੂੰਆ, ਜੰਗਾਲ ਲੱਗੀ ਹੋਈ ਅਤੇ ਖਰਾਬ ਹੋਈ ਪੇਂਟ ਦੀ ਤਹਿ ਨੂੰ ਹਟਾਉਣ ਦੇ ਲਈ ਬਲਾਸਟ ਕਲੀਨਰ ਜਾਂ ਪਾਵਰ ਟੂਲ ਦੀ ਵਰਤੋਂ ਕਰੋ।
 • ਧੂੜ, ਮਿੱਟੀ ਦੀ ਰਹਿੰਦ-ਖੂਹੰਦ ਅਤੇ ਹੋਰ ਦੂਸ਼ਿਤ ਪਦਾਰਥਾਂ ਨੂੰ ਸਾਫ਼ ਕਰਨ ਦੇ ਲਈ ਵੈਕਿਊਮ ਕਲੀਨਰ ਦੀ ਵਰਤੋਂ ਕਰੋ।

ਸਤ੍ਹਾ ਦੀ ਤਿਆਰੀ ਦੀ ਗੁਣਵੱਤਾ ਪੇਂਟ ਦੀ ਤਹਿ ਦੀ ਸਮਰੱਥਾ ਅਤੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰੇਗੀ। ਇਸ ਲਈ ਪੇਂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਤ੍ਹਾ ਦੀ ਤਿਆਰੀ ਦਾ ਤਰੀਕਾ ਅਤੇ ਗਰੇਡ ਦੋਨਾਂ ਦੀ ਸਹੀ ਚੋਣ ਕਰਨਾ ਮਹੱਤਵਪੂਰਨ ਹੈ। ਹੇਠ ਲਿਖੇ ਕਾਰਨ ਸਤ੍ਹਾ ਦੇ ਟਰੀਟਮੈਂਟ ਦੇ ਤਰੀਕਿਆਂ ਦੀ ਚੋਣ ਨੂੰ ਪ੍ਰਭਾਵਿਤ ਕਰ ਸਕਦੇ ਹਨ:

ਸਤ੍ਹਾ ਦੀ ਭੌਤਿਕ ਅਤੇ ਰਸਾਇਣਕ ਸਫਾਈ

 • ਸਤ੍ਹਾ ਦੀ ਹਾਲਤ
 • ਸਤ੍ਹਾ ਦੀ ਪ੍ਰੋਫਾਇਲ
 • ਪੇਂਟ ਦੀਆਂ ਵਿਸ਼ੇਸ਼ਤਾਵਾਂ
 • ਸੁਰੱਖਿਆ ਦੇ ਪਹਿਲੂ
 • ਵਾਤਾਵਰਨ ਪ੍ਰਤੀ ਵਚਨਬੱਧਤਾ
 • ਉਪਲਬਧਤਾ ਸਮੱਗਰੀਆਂ ਦੀਆਂ ਕਿਸਮਾਂ
 • ਪਿਛਲੇ ਟਰੀਟਮੈਂਟ ਦੀ ਕਿਸਮ

ਪ੍ਰੀ-ਟਰੀਟਮੈਂਟ ਅਤੇ ਪੇਂਟ ਸਿਸਟਮ ਦੀ ਕਿਸਮ ਤੈਅ ਕਰਦੇ ਸਮੇਂ ਇਸ ਵਿੱਚ ਲੱਗਣ ਵਾਲੀ ਵੱਡੀ ਧਨ ਰਾਸ਼ੀ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਪ੍ਰਕਿਰਿਆ ਨਤੀਜਾ
ਬਲਾਸਟ ਕਲੀਨਿੰਗ  ਆਦਰਸ਼
ਮਕੈਨੀਕਲ ਵਾਇਰ-ਬੁਰਸ਼ਿੰਗ ਮੰਨਣਯੋਗ
ਮਕੈਨੀਕਲ ਡਿਸਕ-ਸੈਂਡਿੰਗ ਮੰਨਣਯੋਗ
ਸੂਈ ਨਾਲ ਕੱਟ ਕੇ ਤੋੜਣਾ  ਤਸੱਲੀਬਖਸ਼
ਮਕੈਨੀਕਲ ਡਿਸਕ-ਸੈਂਡਿੰਗ ਤਸੱਲੀਬਖਸ਼
ਹੱਥ ਨਾਲ ਬੁਰਸ਼ ਕਰਕੇ ਖਰਾਬ 
ਹੱਥ ਨਾਲ ਰਗੜ ਕੇ  ਖਰਾਬ 
Water-jet cleaning ਮੰਨਣਯੋਗ
ਪ੍ਰਣਾਲੀ  (ਐਸਐਸਪੀਸੀ) (ਐਨਏਸੀਈ) (ਆਈਐਸਓ) ਬੀਐਸ:4232-67
ਸੌਲਵੈਂਟਾਂ ਦੀ ਸਫਾਈ ਐਸਐਸਪੀਸੀ-ਐਸ.ਪੀ. 1 - - -
ਹੈਂਡ ਟੂਲ ਦੀ ਸਫਾਈ ਐਸਐਸਪੀਸੀ-ਐਸ.ਪੀ. 2 - St-2(Approx) -
ਪਾਵਰ ਟੂਲ ਦੀ ਸਫਾਈ ਐਸਐਸਪੀਸੀ-ਐਸ.ਪੀ. 3 - - -
ਫੈਮ ਕਲੀਨਿੰਗ ਐਸਐਸਪੀਸੀ-ਐਸ.ਪੀ. 4 - - -
ਵਾਇਟ ਮੈਟਲ ਬਲਾਸਟਿੰਗ  ਐਸਐਸਪੀਸੀ-ਐਸ.ਪੀ. 5 ਐਨਏਸੀਈ 1 ਐਸਏ-3 ਫਸਟ ਕੁਆਲਿਟੀ 
ਵਪਾਰਕ ਬਲਾਸਟਿੰਗ  ਐਸਐਸਪੀਸੀ-ਐਸ.ਪੀ. 6 ਐਨਏਸੀਈ 3 ਐਸਏ-2 ਥਰਡ ਕੁਆਲਿਟੀ
ਬੁਰਸ਼ ਆਫ਼ ਬਲਾਸਟਿੰਗ ਐਸਐਸਪੀਸੀ-ਐਸ.ਪੀ. 7 ਐਨਏਸੀਈ 4 ਐਸਏ-2 -
ਪਿਕਲਿੰਗ  ਐਸਐਸਪੀਸੀ-ਐਸ.ਪੀ.  8 - - -
ਵੈਦਰਿੰਗ ਅਤੇ ਬਲਾਸਟਿੰਗ ਐਸਐਸਪੀਸੀ-ਐਸ.ਪੀ. 9 - - -
ਨੀਅਰ ਵਾਇਟ ਮੈਟਲ ਬਲਾਸਟਿੰਗ  ਐਸਐਸਪੀਸੀ-ਐਸ.ਪੀ. 10 ਐਨਏਸੀਈ 2 ਐਸਏ-3 ਸੈਕਿੰਡ  ਕੁਆਲਿਟੀ

 

*ਸਟੀਲ ਸਟਰਕਚਰ ਪੇਂਟਿੰਗ ਕੌਂਸਿਲ ਦੀਆਂ ਵਿਸ਼ੇਸ਼ਤਾਵਾਂ 

 ਨੈਸ਼ਨਲ ਐਸੋਸੀਏਸ਼ਨ ਆਫ ਕੋਰੋਜਨ ਇੰਜੀਨਿਅਰਸ ਦੀਆਂ ਵਿਸ਼ੇਸ਼ਤਾਵਾਂ

 ਸਵੀਡਿਸ਼ ਸਟੈਂਡਰਡ

ਬ੍ਰਿਟਿਸ਼ ਸਟੈਂਡਰਡ ਵਿਸ਼ੇਸ਼ਤਾਵਾਂ 

ਐਲਮੀਨੀਅਮ/ਟਿਨ/ਕੱਪੜਾ/ਬਰਾਸ ਅਤੇ ਹੋਰ ਗੈਰ ਧਾਤਾਂ: 

 • ਸੁੱਕੀ ਅਤੇ ਸਾਫ਼ ਸਤ੍ਹਾ।
 • ਹਰ ਕਿਸਮ ਦੇ ਤੇਲ/ਚਿਕਨਾਈ ਤੋਂ ਮੁਕਤੀ।
 • ਸਾਫ਼ ਕੀਤੀ ਗਈ ਸਤ੍ਹਾ ਨੂੰ ਘੱਟ ਦਬਾਅ ਵਾਲੀਆਂ ਗੈਰ–ਧਾਤਾਂ ਘਸਾਉਣ ਦੀ ਵਰਤੋਂ ਕਰਕੇ ਸਵੀਪ

            ਬਲਾਸਟ ਜਾਂ ਰਗੜਿਆਂ ਜਾਣਾ ਚਾਹੀਦਾ ਹੈ, ਇਸਦੇ ਬਾਅਦ ਵਾਸ਼ ਪ੍ਰਾਈਮਰ ਦਾ ਇੱਕ ਕੋਟ ਲਗਾਇਆ

           ਜਾਣਾ ਚਾਹੀਦਾ ਹੈ। 

ਜ਼ਿੰਕ ਚੜ੍ਹਿਆ ਹੋਇਆ ਸਟੀਲ 

 • ਤੇਲ/ਚਿਕਨਾਈ ਤੋਂ ਮੁਕਤ।
 • ਜ਼ਿੰਕ ਤੋਂ ਪੈਦਾ ਹੋਏ ਚਿੱਟੇ ਜੰਗਾਲ ਨੂੰ ਸਾਫ਼ ਪਾਣੀ ਦੀ ਤੇਜ਼ ਧਾਰ ਨਾਲ ਧੋਣਾ ਚਾਹੀਦਾ ਹੈ।.
 • ਘੁਲਨਸ਼ੀਲ ਜ਼ਿੰਕ ਲੂਣ ਨੂੰ ਹਟਾਉਣ ਦੇ ਲਈ ਪਾਣੀ ਨਾਲ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ।.

ਸਟੇਨਲੇਸ ਸਟੀਲ 

 • ਸਟੇਨਲੇਸ ਸਟੀਲ ‘ਤੇ ਕੋਟਿੰਗ ਤੋਂ ਪਹਿਲਾਂ ਸਤ੍ਹਾ ਦੀ ਵਿਸ਼ੇਸ਼ ਤਿਆਰੀ ਦੀ ਲੋੜ ਨਹੀਂ ਪੈਂਦੀ। ਬਸ ਇਸਦੀ ਸਤ੍ਹਾ ਤੇਲ, ਚਿਕਨਾਈ, ਗੰਦਗੀ ਅਤੇ ਹੋਰ ਅਣਚਾਹੇ ਪਦਾਰਥਾਂ ਤੋਂ ਮੁਕਤ ਹੋਣੀ ਚਾਹੀਦੀ ਹੈ।

 • ਕੋਟਿੰਗ ਦਾ ਚੰਗੀ ਤਰ੍ਹਾਂ ਚਿਪਕਣਾ ਯਕੀਨੀ ਬਣਾਉਣ ਦੇ ਲਈ ਸਟੇਨਲੇਸ ਸਟੀਲ ‘ਤੇ ਇੱਕ ਸਤ੍ਹ ਪ੍ਰੋਫਾਈਲ ਦਾ ਬਣਨਾ ਜ਼ਰੂਰੀ ਹੈ। ਦਿੱਤਾ ਜਾਂਦਾ ਹੈ।.

ਕੰਕਰੀਟ ਅਤੇ ਚਿਣਾਈ ਦੀਆਂ ਸਤ੍ਹਾਵਾਂ:

ਕੰਕਰੀਟ ਦੀ ਨਵੀਂ ਸਤ੍ਹਾ:

 • ਕੋਟਿੰਗ ਕੀਤੇ ਜਾਣ ਦੇ ਘੱਟ ਤੋਂ ਘੱਟ 30 ਦਿਨ ਪਹਿਲਾਂ ਤੱਕ ਸਹੀ ਹੋਣ ਦੇ ਲਈ ਛੱਡਣਾ ਚਾਹੀਦਾ ਹੈ।
 • ਕੰਕਰੀਟ/ਚਿਣਾਈ ਵਿੱਚ ਨਮੀ ਦੀ ਮਾਤਰਾ 6 ਫ਼ੀਸਦੀ ਤੋਂ ਘੱਟ ਹੋਣੀ ਚਾਹੀਦੀ ਹੈ।.
 • ਵੱਡੇ ਖੇਤਰਾਂ ਜਾਂ ਗੰਭੀਰ ਐਕਸਪੋਜਰ ਦੀ ਸਥਿਤੀ ਵਿੱਚ, ਸਤ੍ਹਾ ਨੂੰ ਲਾਇਟ ਬਲਾਸਟਿੰਗ ਦੇ ਦੁਆਰਾ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜਗ੍ਹਾਵਾਂ ‘ਤੇ ਜਿੱਥੇ ਬਲਾਸਟਿੰਗ ਨਹੀਂ ਕੀਤੀ ਜਾ ਸਕਦੀ, ਲਿਆਟੇਂਸ (ਜ਼ਿਆਦਾ ਗਿੱਲੇ ਮਿਸ਼ਰਣ ਦੀ ਵਜ੍ਹਾ ਨਾਲ ਕੰਕਰੀਟ ਦੇ ਉੱਪਰ ਬਣੀ ਸੀਮਿੰਟ ਦੀ ਬਰੀਕ ਸਤ੍ਹਾ) ਨੂੰ ਹਟਾਉਣ ਦੇ ਲਈ ਤਾਰਾਂ ਦੇ ਬੁਰਸ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸਦੇ ਬਾਅਦ ਪਤਲੇ ਹਾਇਡਰੋਕਲੋਰਿਕ ਐਸਿਡ ਨਾਲ ਸਾਫ਼ ਕੀਤਾ ਜਾਣਾ ਚਾਹੀਦਾ ਹੈ।
 • ਪ੍ਰਾਈਮਰ ਲਗਾਉਣ ਤੋਂ ਪਹਿਲਾਂ ਸਤ੍ਹਾ ਨੂੰ ਪੂਰੀ ਤਰ੍ਹਾਂ ਸੁੱਕਣ ਦਿਓ।

ਕੰਕਰੀਟ ਦੀ ਪੁਰਾਣੀ ਸਤ੍ਹਾ :

 • ਚਿਕਨਾਈ ਅਤੇ ਤੇਲ ਜਿਵੇਂ ਸਤ੍ਹਾ ਨੂੰ ਦੂਸ਼ਿਤ ਕਰਨ ਵਾਲੇ ਤੱਤਾਂ ਨੂੰ ਸੌਲਵੈਂਟ ਨਾਲ ਪੂੰਝ ਕੇ ਜਾਂ 10% ਕਾਸਟਿਕ ਸੋਲਿਉਸ਼ਨ ਨਾਲ ਸਾਫ਼ ਕਰੋ।.
 • ਸਤ੍ਹਾ ਨੂੰ ਲਾਇਟ ਬਲਾਸਟਿੰਗ ਦੇ ਦੁਆਰਾ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜਗ੍ਹਾਵਾਂ ‘ਤੇ ਜਿੱਥੇ ਬਲਾਸਟਿੰਗ ਨਹੀਂ ਕੀਤੀ ਜਾ ਸਕਦੀ, ਪਤਲੇ ਹਾਇਡਰੋਕਲੋਰਿਕ ਐਸਿਡ ਪਾਕੇ ਸਾਫ਼ ਕਰੋ।

 • ਐਸਿਡ ਅਤੇ ਪ੍ਰਦੂਸ਼ਕ ਤੱਤਾਂ ਨੂੰ ਪਾਣੀ ਨਾਲ ਧੋਕੇ ਸਾਫ਼ ਕਰੋ।
 • ਯਕੀਨੀ ਬਣਾਓ ਕਿ ਸਤ੍ਹਾ ਅਤੇ ਜੋੜਾਂ ‘ਤੇ ਐਸਿਡ ਸੋਲਿਉਸ਼ਨ ਬਾਕੀ ਨਾ ਰਹੇ।
 • ਪ੍ਰਾਈਮਰ ਲਗਾਉਣ ਤੋਂ ਪਹਿਲਾਂ ਸਤ੍ਹਾ ਨੂੰ #2602;ੂਰੀ ਤਰ੍ਹਾਂ ਸੁੱਕਣ ਦਿਓ।

ਲੱਕੜ ਦੀਆਂ ਸਤ੍ਹਾਵਾਂ :

 • ਗੰਦਗੀ/ਚਿਕਨਾਈ/ਤੇਲ ਨੂੰ ਇੱਕ ਜਾਂ ਜ਼ਿਆਦਾ ਕੈਮੀਕਲ ਕਲੀਨਿੰਗ ਦੇ  ਤਰੀਕੇ ਅਪਣਾ ਕੇ ਸਾਫ਼ ਕਰੋ।
 • ਗੰਢ, ਕੀਲ, ਛੇਕ, ਦਰਾਰਾਂ ਆਦਿ ਨੂੰ ਉਪਯੁਕਤ ਫਿਲਰ ਕਮਪਾਉਂਡ ਨਾਲ ਭਰਿਆ ਜਾਣਾ ਚਾਹੀਦਾ ਹੈ, ਜੇ ਘੱਟ ਚਿਪਕੀ ਹੋਈ ਕੋਟਿੰਗ ਹੋਵੇ ਤਾਂ ਉਸਨੂੰ ਖੁਰਚ ਕੇ ਕੱਢ ਦਿਓ ਅਤੇ ਪੱਧਰ ਬਣਾਉਣ ਲਈ ਸਤ੍ਹਾ ਨੂੰ ਰਗੜ ਦਿਓ। ਟੁੱਟਦੀਆਂ ਸਤ੍ਹਾਵਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰੋ ਅਤੇ ਕੋਟਿੰਗ ਤੋਂ ਪਹਿਲਾਂ ਪੂਰੀ ਤਰ੍ਹਾਂ ਸੁੱਕਣ ਦਿਓ।

 •  ਕੋਟਿੰਗ ਤੋਂ ਪਹਿਲਾਂ ਚਾਕ ਵਾਲੀਆਂ ਸਤਹਾਂ ਨੂੰ ਸਾਫ ਸੁਥਰਾ ਅਤੇ ਚੰਗੀ ਤਰ੍ਹਾਂ ਸੁਕਾਇਆ ਜਾਣਾ ਚਾਹੀਦਾ ਹੈ..

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ