ਭਾਸ਼ਾਵਾਂ

Buy
X
Get in touch
 
1 Start 2 Complete
X
Get in touch
 
1 Start 2 Complete
Send OTP
ਜਮ੍ਹਾਂ ਕਰੋ

ਟ੍ਰੈਂਡਸ

ਕੰਸਾਈ ਨੈਰੋਲੈਕ ਨੇ ਆਟੋਮੋਟਿਵ ਕੋਟਿੰਗ ਤਕਨੀਕ ਵਿੱਚ ਮੁਹਾਰਤ ਦੇ ਉੱਚ ਪੱਧਰ ਨੂੰ ਹਾਸਲ ਕਰ ਲਿਆ ਹੈ। ਵਰਤੋਂ ਕੀਤੇ ਜਾਣ ਵਾਲੇ ਰਸਾਇਣਾਂ ਅਤੇ ਤਕਨੀਕਾਂ ਤੋਂ ਲੈ ਕੇ ਨਵੀਨਤਮ ਟਰੈਂਡਸ ਤੱਕ, ਸਾਡੇ ਉਤਪਾਦ ਇੰਡਸਟਰੀ ਵਿੱਚ ਸਭ ਤੋਂ ਉੱਤਮ ਹਨ।

ਉੱਤਮ ਤਕਨੀਕ ਵਾਲੇ ਉਤਪਾਦ

ਕੰਸਾਈ ਨੈਰੋਲੈਕ ਨੇ ਭਾਰਤ ਵਿੱਚ 3 ਕੋਟ 1 ਬੇਕ ਤਕਨੀਕ ਦੀ ਨਵੀਨਤਮ ਪੀੜ੍ਹੀ ਨੂੰ ਪੇਸ਼ ਕੀਤਾ ਹੈ। ਭਾਰਤ ਵਿੱਚ 2006 ਤੋਂ ਟੌਪ ਕੋਟ ਸਿਸਟਮ ਦੀ ਸੌਲਵੈਂਟ ਤੋਂ ਪੈਦਾ 3ਸੀ - 1ਬੀ ਤਕਨੀਕ ਦੀ ਵਰਤੋਂ ਹੋ ਰਹੀ ਹੈ। ਉਸ ਸਮੇਂ ਤੋਂ ਹੀ ਕਈ ਨਵੀਂਆਂ ਯੋਜਨਾਵਾਂ ਨੇ ਇਸ ਸਿਸਟਮ ਨੂੰ ਅਪਣਾਉਣ ਦਾ ਫ਼ੈਸਲਾ ਲਿਆ ਹੈ।

(ਜਾਪਾਨ) ਛੋਟੀ ਸੁਗਠਿਤ ਕਾਰਾਂ ਦੇ ਨਿਰਮਾਤਾਵਾਂ ਨੇ VOC ਨਿਕਾਸ ਨੂੰ ਘੱਟ ਕਰਨ ਦੇ ਲਈ 3ਸੀ - 1ਬੀ (ਪਾਣੀ ਤੋਂ ਪੈਦਾ) ਕੋਟਿੰਗ ਨੂੰ ਪੇਸ਼ ਕੀਤਾ ਹੈ।

ਕੰਸਾਈ ਨੈਰੋਲੈਕ ਨੇ ਆਟੋਮੋਟਿਵ ਕੋਟਿੰਗ ਤਕਨੀਕ ਵਿੱਚ ਮੁਹਾਰਤ ਦੇ ਉੱਚ ਪੱਧਰ ਨੂੰ ਹਾਸਲ ਕਰ ਲਿਆ ਹੈ। ਆਟੋਮੋਟਿਵ ਉਦਯੋਗ ਵਿੱਚ ਕਿਫਾਇਤੀ ਉਤਪਾਦਾਂ ਤੋਂ ਲੈ ਕੇ ਨਵੀਨਤਮ ਤਕਨੀਕਾਂ ਤੱਕ, ਸਾਡੇ ਉਤਪਾਦ ਇੰਡਸਟਰੀ ਵਿੱਚ ਸਭ ਤੋਂ ਉੱਤਮ ਹਨ।

 

ਸੌਫਟ ਫ਼ੀਲ ਕੋਟਿੰਗ 

ਅਸੀਂ ਰੌਸ਼ਨੀ ਨੂੰ ਪ੍ਰਤੀਬਿੰਬਿਤ ਨਾ ਕਰਨ ਵਾਲੀ ਅਤੇ ਮੈਟ ਸ਼੍ਰੇਣੀ ਦੀ ਸੌਫਟ ਫੀਲ ਕੋਟਿੰਗਸ ਬਣਾਉਂਦੇ ਹਾਂ ਜੋ ਵੈਲਵੇਟ, ਚਮੜੇ ਜਾਂ ਰੇਸ਼ਮ ਦਾ ਪ੍ਰਭਾਵ ਪਾਉਂਦੀਆਂ ਹਨ।.

ਕੰਸਾਈ ਨੈਰੋਲੈਕ ਦੀ ਸੌਫਟ ਫੀਲ ਕੋਟਿੰਗਸ, ਤੁਹਾਡੀਆਂ ਲੋੜਾਂ ਦੇ ਮੁਤਾਬਕ ਵਿਆਪਕ ਹੱਲ ਪੇਸ਼ ਕਰਦੀਆਂ ਹਨ। ਸਾਡੇ ਉਤਪਾਦ ਖਪਤਕਾਰ ਇਲੈਕਟ੍ਰਾਨਿਕ ਕੋਟਿੰਗਸ ਦੇ ਖੇਤਰ ਵਿੱਚ ਨਵੇਂ ਮਾਨਕ ਸਥਾਪਤ ਕਰਨ ਦੇ ਨਾਲ, ਡਿਜ਼ਾਇਨਰਾਂ, ਨਿਰਮਾਤਾ ਅਤੇ ਵਰਤੋਂ ਕਰਨ ਵਾਲਿਆਂ ਨੂੰ ਫਿਨਿਸ਼ਿੰਗ ਦੇ ਸੰਪੂਰਣ ਹੱਲ ਪੇਸ਼ ਕਰਦੇ ਹਨ। ਸਾਡੇ ਦੁਆਰਾ ਪੇਸ਼ ਕੀਤੇ ਜਾਣ ਵਾਲੇ ਸਾਰੇ ਹੱਲਾਂ ਦੇ ਵਿਸ਼ਿਆਂ ਵਿੱਚ ਜਾਣਨ ਦੇ ਲਈ ਸੂਚੀ ਵੇਖੋ।

 • ਕਾਰ ਦੇ ਡੈਸ਼ਬੋਰਡ
 • ਮਜ਼ਬੂਤ ਅਤੇ ਟਿਕਾਊ
 • ਬਿਜਲੀ ਦੇ ਸਵਿੱਚ ਅਤੇ ਸਵਿੱਚ ਬੋਰਡ
 • ਹੱਥ ਦੀਆਂ ਘੜੀਆਂ ਅਤੇ ਪੈਨ ਦੇ ਸਟ੍ਰੈਪ
 • ਸੈਲ ਫੋਨ ਅਤੇ ਆਈਪੌਡਜ਼
 • ਟੀਵੀ ਕੈਬਿਨਟ ਅਤੇ ਰਿਮੋਟ ਕੰਟ੍ਰੋਲ ਦੇ ਕਵਰ
 • ਕੰਪਿਊਟਰ ਦੇ ਬੋਰਡ ਅਤੇ ਮਾਊਸ ਦਾ ਕਵਰ
 • ਧੁੱਪ ਵਾਲੀ ਐਨਕ ਅਤੇ ਕੈਮਰਾ
 • ਆਡੀਓ ਉਪਕਰਣਾਂ ਦੇ ਪੁਰਜ਼ੇ
 • ਬੋਤਲਾਂ ਦੇ ਢੱਕਣ 

 

ਕਾਸਟਿੰਗਜ਼ ਦੇ ਲਈ ਕੋਟਿੰਗ

ਕਾਸਟਿੰਗਸ ਨੂੰ ਨਰਮ ਸਟੀਲ, ਐਲੂਮੀਨੀਅਮ ਅਤੇ ਮਿਸ਼ਰਤ ਧਾਤਾਂ ਨਾਲ ਬਣਾਇਆ ਜਾਂਦਾ ਹੈ। ਇਹ ਭਾਰੀ ਬਲਾਕਸ ਹੁੰਦੇ ਹਨ ਅਤੇ ਇਹਨਾਂ ਦੀ ਸਤ੍ਹਾ ਨੂੰ ਪੇਂਟਿੰਗ ਦੇ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸ਼ਾਟ ਬਲਾਸਟ ਕੀਤਾ ਜਾਂਦਾ ਹੈ। ਸ਼ਾਟ ਬਲਾਸਟ ਕੀਤੇ ਗਏ ਤੱਤ ਵਾਤਾਵਰਣ ਦੀਆਂ ਪ੍ਰਸਥਿਤੀਆਂ ਦੇ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਵਜ੍ਹਾ ਨਾਲ ਛੇਤੀ ਜੰਗ ਫੜਦੇ ਹਨ। ਸਤ੍ਹਾ ਦੀ ਸੁਰੱਖਿਆ ਕਰਨ ਦੇ ਲਈ ਕਾਸਟਿੰਗਸ ਨੂੰ ਵੱਖ-ਵੱਖ ਰੰਗਾਂ ਦੇ ਸੀਲਰ ਕੋਟਸ ਨਾਲ ਪੇਂਟ ਕੀਤਾ ਜਾਂਦਾ ਹੈ। ਇਸਦੇ ਬਾਅਦ ਪੇਂਟ ਕੀਤੀ ਗਈ ਕਾਸਟਿੰਗ ਨੂੰ ਟ੍ਰੈਕਟਰ, ਟਰੱਕ ਜਾਂ ਮਸ਼ੀਨਰੀ ਉਦਯੋਗਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਫਿਰ ਇਨ੍ਹਾਂ ਨੂੰ ਵਰਤੋਂ ਦੇ ਮੁਤਾਬਕ ਵੱਖ-ਵੱਖ ਕਿਸਮ ਦੇ ਲੋਅ ਬੇਕ ਇਨੇਮਲ ਅਤੇ ਪੀਯੂ ਟਾਪ ਕੋਟ ਆਦਿ ਨਾਲ ਦੁਬਾਰਾ ਪੇਂਟ ਕੀਤਾ ਜਾਂਦਾ ਹੈ।

 

ਹੋਰ ਤਕਨੀਕਾਂ

 1. ਬਹੁਤ ਜ਼ਿਆਦਾ ਟਿਕਾਊ ਮੋਨੋਕੋਟ
 2. ਸਿੱਧਾ ਮੈਟਲ ‘ਤੇ ਕੀਤੇ ਜਾਣ ਵਾਲੇ ਪੇਂਟ
 3. ਬਹੁਤ ਜ਼ਿਆਦਾ ਟਿਕਾਊ ਕਲੀਅਰ ਕੋਟ
 4. ਹਾਈ ਸੌਲਿਡ ਪੇਂਟਸ
 5. ਪਰਲ ਫਿਨਿਸ਼ ਪੇਂਟਸ
 6. 2ਸੀ1ਬੀ/ 3ਸੀ1ਬੀ ਤਕਨੀਕ
 7. ਪਾਣੀ 'ਤੇ ਆਧਾਰਿਤ ਪ੍ਰਾਈਮਰ/ਪੇਂਟਸ
 8. ਜੰਗਾਲ ਰੋਧਕ ਪ੍ਰਾਈਮਰ
 9. ਤਾਪ ਰੋਧਕ ਪੇਂਟਸ
 10. ਛੇਤੀ ਸੁੱਕਣ ਵਾਲੇ ਪੇਂਟ 

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ