ਭਾਸ਼ਾਵਾਂ

ਲਾਈਫ @ ਨੈਰੋਲੈਕ

ਐਚਆਰ ਵਿਭਾਗ ਦੀ ਰਣਨੀਤੀ ਅਤੇ ਸੰਸਥਾਗਤ ਪ੍ਰਦਰਸ਼ਨ

ਸਾਡੇ ਕਰਮਚਾਰੀ ਸਾਡੀ ਕੰਪਨੀ ਦੀ ਨਬਜ਼ ਹਨ। ਇਸ ਲਈ ਹਮੇਸ਼ਾ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਕੰਪਨੀ ਵਿੱਚ ਭਰੋਸੇ, ‍ਸਵੈ-ਵਿਸ਼ਵਾਸ ਅਤੇ ਪਾਰਦਰਸ਼ੀ ਦਾ ਮਾਹੌਲ ਬਣਿਆ ਰਹੇ।
ਕੰਸਾਈ ਨੈਰੋਲੈਕ ਦੇ ਐਚਆਰ ਵਿਭਾਗ ਨੇ ਮੁਲਾਂਕਣ ਅਤੇ ਕਰਮਚਾਰੀਆਂ ਦੀ ਭਰਤੀ ਦੇ ਸਿਸਟਮ ਨੂੰ ਸੁਚਾਰੂ ਬਣਾਉਣ ਦੇ ਲਈ ਕਈ ਸਾਧਨਾਂ, ਪ੍ਰਕਿਰਿਆਵਾਂ ਅਤੇ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਹੈ।

ਕਾਰਜ ਪ੍ਰਣਾਲੀਆਂ

ਆਰਐਮਐਸ:ਐਂਪਲੋਈ ਸੈਲਫ ਸਰਵਿਸ ਪੋਰਟਲ ਦੇ ਦੁਆਰਾ ਨਵੇਂ ਕਰਮਚਾਰੀਆਂ ਦੀ ਭਰਤੀ ਦੇ ਲਈ ਸੰਪੂਰਣ ਹੱਲ ਕਰਨ ਦੇ ਉਦੇਸ਼ ਨਾਲ ਰਿਕਰੂਟਮੈਂਟ ਮੈਨੇਜਮੈਂਟ ਸਿਸਟਮ (ਕਰਮਚਾਰੀਆਂ ਦੀ ਭਰਤੀ ਦਾ ਸਿਸਟਮ) ਨੂੰ ਕੇਐਨਪੀਐਲ ਵਿੱਚ ਲਿਆਇਆ ਗਿਆ। ਇਹ ਸਿਸਟਮ ਨਵੇਂ ਕਰਮਚਾਰੀਆਂ ਦੀ ਔਨਲਾਈਨ ਭਰਤੀ, ਖਾਲੀ ਅਹੁਦਿਆਂ ਨੂੰ ਸਾਂਝਾ ਕਰਨ, ਪੋਜੀਸ਼ਨ ਸਟੇਟਸ ਨੂੰ ਟ੍ਰੈਕ ਕਰਨ ਅਤੇ ਨਵੇਂ ਚੁਣੇ ਕਰਮਚਾਰੀਆਂ ਦੇ ਲਈ ਆਫਰ ਪੇਸ਼ ਕਰਨ ਦੇ ਕੰਮਾਂ ਨੂੰ ਨਿਰਵਿਘਨ ਬਣਾਉਂਦਾ ਹੈ।


ਪੀਐਮਐਸ:ਔਨਲਾਈਨ ਪਰਫਾਰਮੈਂਸ ਮੈਨੇਜਮੈਂਟ ਸਿਸਟਮ (ਪੀਐਮਐਸ) ਇੱਕ ਵੈੱਬ ‘ਤੇ ਆਧਾਰਿਤ ਟੂਲ ਹੈ ਜੋ ਮੁਲਾਂਕਣ ਰਿਸੀਵਰ ਅਤੇ ਮੁਲਾਂਕਣ ਕਰਨ ਵਾਲੇ ਦੇ ਲਈ ਤੀਮਾਹੀ ਅਤੇ ਸਾਲਾਨਾ ਪ੍ਰੋਗਰਾਮਾਂ ਵਿੱਚ ਸ਼ਾਮਿਲ ਪ੍ਰਕਿਰਿਆਵਾਂ ‘ਤੇ ਨਜ਼ਰ ਰੱਖਣਾ ਆਸਾਨ ਬਣਾਉਂਦਾ ਹੈ। ਔਨਲਾਈਨ ਪੀਐਮਐਸ ਨਾਲ ਕਰਮਚਾਰੀਆਂ ਨੂੰ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਉਨ੍ਹਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਿਵੇਂ ਕੀਤਾ ਜਾਂਦਾ ਹੈ। ਕਰਮਚਾਰੀ ਆਪਣੀ ਤਾਕਤ, ਕਮਜ਼ੋਰੀਆਂ ਅਤੇ ਸੁਧਾਰ ਦੀਆਂ ਲੋੜਾਂ ‘ਤੇ ਉਨ੍ਹਾਂ ਦੀ ਰੇਟਿੰਗ ਅਤੇ ਮੁਲਾਂਕਣ ਵੇਖ ਸਕਦੇ ਹਨ, ਜਿਸਦੇ ਨਾਲ ਉਨ੍ਹਾਂ ਨੂੰ ਵਿਕਾਸ ਅਤੇ ਸਿਖਲਾਈ ਸੰਬੰਧੀ ਲੋੜਾਂ ‘ਤੇ ਚਰਚਾ ਕਰਕੇ ਸਪੱਸ਼ਟ ਨਜ਼ਰੀਆਂ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ।


ਪਰਫਾਰਮੈਂਸ ਡਾਇਰੀ : ਪਰਫਾਰਮੈਂਸ ਡਾਇਰੀ ਇੱਕ ਅਜਿਹਾ ਸਾਧਨ ਹੈ ਜਿਸ ਦੀ ਵਰਤੋਂ ਕਿਸੇ ਕਰਮਚਾਰੀ ਦੀ ਨੌਕਰੀ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਦਰਜ ਕਰਨ ਦੇ ਲਈ ਕੀਤੀ ਜਾਂਦੀ ਹੈ। ਇਹ ਜਾਣਕਾਰੀ ਰੋਜ਼ਾਨਾ ਦੀਆਂ ਗਤੀਵਿਧੀਆਂ ਜਾਂ ਉਪਲੱਬਧੀਆਂ ਅਤੇ ਉਨ੍ਹਾਂ ਗਤੀਵਿਧੀਆਂ ਦੇ ਬਾਰੇ ਵਿੱਚ ਹੋ ਸਕਦੀ ਹੈ ਜਿਨ੍ਹਾਂ ਦਾ ਸੰਬੰਧ ਕਰਮਚਾਰੀ ਦੇ ਵਰਤਮਾਨ ਸਾਲ ਦੇ ਕੇਆਰਏ ਨਾਲ ਹੈ।

ਬੋਲਟ :ਔਨਲਾਈਨ ਪ੍ਰੀਖਿਆ ਦੀ ਪ੍ਰਮੁੱਖ ਪਹਿਲ, ਇੱਕ ਸਾਧਨ ਜਿਸਦਾ ਉਦੇਸ਼ ਔਨਲਾਈਨ ਪ੍ਰੀਖਿਆ ਤੋਂ ਜ਼ਿਆਦਾ ਹੈ ਇਸ ਲਈ ਇਸਨੂੰ ਬੀ.ਓ.ਐਲ.ਟੀ ਕਿਹਾ ਜਾਂਦਾ ਹੈ ਜਿਸਦਾ ਅਰਥ ਹੈ ਕਿ ਬਿਔਂਡ ਔਨਲਾਈਨ ਟੈਸਟਿੰਗ (ਔਨਲਾਈਨ ਪ੍ਰੀਖਿਆ ਤੋਂ ਪਰ੍ਹੇ) ਕਿਹਾ ਜਾਂਦਾ ਹੈ। ਬੋਲਟ ਦਾ ਉਦੇਸ਼ ਸੰਸਥਾ ਦੇ ਕਰਮਚਾਰੀਆਂ ਦੀ ਕਾਰਜ ਸਮਰੱਥਾ ਵਿੱਚ ਵਾਧਾ ਕਰਨ ਦੇ ਨਾਲ - ਨਾਲ ਕੈਰੀਅਰ ਵਿੱਚ ਉੱਨਤੀ ਅਤੇ ਕਰਾਸ ਫੰਕਸ਼ਨਲ ਮੂਵਮੈਂਟ ਲਈ ਉਨ੍ਹਾਂ ਦਾ ਮੁਲਾਂਕਣ ਕਰਨਾ ਹੈ।

ਕੰਮਕਾਜੀ ਰੁਝਾਨ

ਕੈਂਪਸ ਸਹਿਯੋਗ :ਸ਼ਾਨਦਾਰ ਪ੍ਰਬੰਧਨ ਅਤੇ ਇੰਜੀਨੀਅਰਿੰਗ/ਤਕਨੀਕੀ ਅਦਾਰਿਆਂ ਤੋਂ ਪ੍ਰਬੰਧਨ ਅਤੇ ਇੰਜੀਨੀਅਰਿੰਗ ਖੇਤਰਾਂ ਦੀ ਤਾਜ਼ਾ ਪ੍ਰਤੀਭਾਵਾਂ ਨੂੰ ਭਰਤੀ ਕੀਤਾ ਜਾਂਦਾ ਹੈ। ਇੰਡਸਟਰੀ ਵਿੱਚ ਤਾਜ਼ਾ ਪ੍ਰਤੀਭਾਵਾਂ ਦੀ ਇਸ ਫੌਜ ਨੂੰ ਛੋਟੀ ਮਿਆਦ ਦੀ ਇੰਟਰਨਸ਼ਿਪ, ਸੈਮੀਨਾਰ ਅਤੇ ਕੈਂਪਸ ਸਹਿਯੋਗ ਦੀਆਂ ਗਤੀਵਿਧੀਆਂ ਦੇ ਦੁਆਰਾ ਲਿਆਇਆ ਜਾਂਦਾ ਹੈ। ਨੈਰੋਲੈਕ ਵਿੱਚ ਅਸੀਂ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਵਧਾਕੇ ਸਮਾਜ ਵਿੱਚ ਯੋਗਦਾਨ ਪਾਉਣ ਦੇ ਲਈ ਵਚਨਬੱਧ ਹਾਂ।