ਭਾਸ਼ਾਵਾਂ

ਲਗਾਉਣ ਦੇ ਤਰੀਕਿਆਂ ਦਾ ਵੇਰਵਾ

Application Details

ਸਤ੍ਹਾ ਦੀ ਸਥਿਤੀ ਅਤੇ ਤਿਆਰੀ, ਜੋੜ/ਚਰੀਟਾਂ ਨੂੰ ਭਰਨਾ 

ਫਲੋਰ ਕੋਟਿੰਗ ਸਿਸਟਮ ਦੀ ਸਫਲਤਾ ਅਤੇ ਲੰਮੀ ਉਮਰ ਫਲੋਰ ਦੀ ਹਾਲਤ ਅਤੇ ਸਤ੍ਹਾ ਦੀ ਤਿਆਰੀ ‘ਤੇ ਨਿਰਭਰ ਕਰਦੀ ਹੈ।

ਸਬਸਟਰੇਟ ਅਤੇ ਫਲੋਰਿੰਗ ਸਿਸਟਮ ਦੇ ਮੱਧ ਵਿੱਚ ਵਧੀਆ ਅਤੇ ਵੱਧ ਤੋਂ ਵੱਧ ਜੁੜਾਵ ਦੇ ਲਈ ਇੱਕ ਚੰਗੇ, ਸਾਫ਼ ਅਤੇ ਸੁੱਕੇ ਕੰਕਰੀਟ ਸਬਸਟਰੇਟ ਦਾ ਹੋਣਾ ਬਹੁਤ ਜ਼ਰੂਰੀ ਹੈ। ਕੰਕਰੀਟ ਦੀ ਨਵੀਂ ਸਤ੍ਹਾ ਘੱਟ ਤੋਂ ਘੱਟ 20 ਦਿਨ ਪੁਰਾਣੀ ਹੋਵੇ, ਕਿਉਰਿੰਗ ਕੰਪਾਉਂਡਸ ਅਤੇ ਸੀਲਰਸ ਤੋਂ ਮੁਕਤ ਹੋਵੇ, ਨਮੀ ਜਾਂ ਵੇਪਰ ਰਿਲੀਜ ਤੋਂ ਮੁਕਤ ਹੋਵੇ ਅਤੇ ਪ੍ਰਾਈਮਰ ਲਗਾਏ ਜਾਣ ਤੋਂ ਪਹਿਲਾਂ ਉਸ ਵਿੱਚ ਨਮੀ ਦਾ ਪੱਧਰ 5 ਫ਼ੀਸਦੀ ਤੋਂ ਘੱਟ ਹੋਣਾ ਚਾਹੀਦਾ ਹੈ। ਪੁਰਾਣੀ ਕੰਕਰੀਟ ਸਤ੍ਹਾ ਨੂੰ ਗਿੱਲੇ ਅਤੇ ਵੱਧਦੀ ਨਮੀ ਦੇ ਨਾਲ ਤੇਲ ਦੇ ਡੂੰਘੇ ਤੱਤ ਅਤੇ ਥਰਮੋਪਲਾਸਟਿਕ ਕੋਟਿੰਗਸ ਤੋਂ ਮੁਕਤ ਹੋਣਾ ਚਾਹੀਦਾ ਹੈ।

ਫਰਸ਼ ਤੋਂ ਤੇਲ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਨ ਦੇ ਲਈ ਕੈਮੀਕਲ/ਸੌਲਵੈਂਟ ਕਲੀਨਿੰਗ ਜਾਂ ਫਲੇਮ ਕਲੀਨਿੰਗ ਕੀਤੀ ਜਾਂਦੀ ਹੈ ਤਾਂਕਿ ਸਤ੍ਹਾ ਨੂੰ ਤੇਲ ਤੋਂ ਮੁਕਤ ਕਰਕੇ ਪ੍ਰਾਈਮਰ ਲਗਾਉਣ ਦੇ ਲਈ ਤਿਆਰ ਕੀਤਾ ਜਾ ਸਕੇ। ਪਰ ਪੇਂਟ ਲਗਾਉਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਤੇਲ ਯੁਕਤ ਫਰਸ਼ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪ੍ਰਾਈਮਰ ਕੋਟ :  ਇਹ ਯਕੀਨੀ ਬਣਾਓ ਕਿ ਪ੍ਰਾਈਮਰ ਕੋਟ ਲਗਾਉਣ ਤੋਂ ਪਹਿਲਾਂ ਸਤ੍ਹਾ ਮਿੱਟੀ-ਧੂੜ ਤੋਂ ਮੁਕਤ ਹੋਵੇ, ਫਰਸ਼ ਨੂੰ ਰਗੜਕੇ ਸੁੱਕਣ ਦਿਓ ਫਿਰ ਤਿਆਰ ਕੀਤੇ ਗਏ ਫਲੋਰ ‘ਤੇ ਇਪੌਕਸੀ ਪ੍ਰਾਈਮਰ ਕੋਟ ਦਾ ਪਹਿਲਾ ਕੋਟ ਲਗਾਓ ਅਤੇ ਸੁੱਕਣ ਦੇ ਲਈ ਛੱਡ ਦਿਓ।

ਇਪੌਕਸੀ ਸਕਰੀਡ ਲੇਇਰ :  ਪ੍ਰਾਈਮਰ ਕੋਟ ਦੇ ਸੁੱਕਣ ਤੋਂ ਬਾਅਦ ਫਲੋਰ ਪੇਂਟ ਸਿਸਟਮ ਦੇ ਸੁਝਾਅ ਦੇ ਮੁਤਾਬਕ ਮੋਟਾਈ ਵਾਲੀ ਇਪੌਕਸੀ ਸਕਰੀਡ ਲੇਅਰ ਨੂੰ ਲਗਾਇਆ ਜਾਂਦਾ ਹੈ।

ਸੌਫਟ ਗਰਾਇੰਡਿੰਗ : ਮੁਲਾਇਮ ਅਤੇ ਪੱਧਰੀ ਸਤ੍ਹਾ ਪ੍ਰਾਪਤ ਕਰਨ ਅਤੇ ਫਿਨਿਸ਼ ਅਤੇ ਟੌਪਕੋਟ ਤੋਂ ਸਕਰੀਡ ਲੇਅਰ ਦੀ ਢਿੱਲੀ ਕੋਟਿੰਗ ਸਮੱਗਰੀ ਨੂੰ ਦੂਰ ਕਰਨ ਦੇ ਲਈ ਜ਼ਰੂਰੀ ਸੌਫਟ ਗਰਾਇੰਡਿੰਗ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ।

ਸੀਲਰ ਕੋਟ ਜਾਂ ਟੌਪ ਕੋਟ :  ਫਲੋਰ ਦੀ ਸੌਫਟ ਗਰਾਇੰਡਿੰਗ ਅਤੇ ਸਫਾਈ (ਗਰਾਇੰਡਿੰਗ ਦੇ ਦੌਰਾਨ ਨਿਕਲੀ ਮਿੱਟੀ ਤੋਂ ਮੁਕਤ) ਕਰਨ ਦੇ ਬਾਅਦ ਨਿਰਧਾਰਤ ਸੀਲਰ ਕੋਟ ਜਾਂ ਟੌਪ ਕੋਟ ਨੂੰ ਸੁਝਾਈ ਗਈ ਮੋਟਾਈ ਦੇ ਨਾਲ ਲਗਾਇਆ ਜਾਂਦਾ ਹੈ ਅਤੇ ਫਿਰ ਘੱਟ ਤੋਂ ਘੱਟ 24 ਘੰਟਿਆਂ ਦੇ ਲਈ ਸੁੱਕਣ ਦਿੱਤਾ ਜਾਂਦਾ ਹੈ।

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ