ਭਾਸ਼ਾਵਾਂ

ਕਰੀਅਰ ਵਿਕਲਪ

ਅਸੀਂ ਹਰ ਸਾਲ ਕਈ ਪ੍ਰਮੁੱਖ ਪ੍ਰਬੰਧਨ ਅਤੇ ਤਕਨੀਕੀ/ਇੰਜੀਨੀਅਰਿੰਗ ਅਦਾਰਿਆਂ ਤੋਂ ਨੌਜਵਾਨ ਮੈਨੇਜਮੈਂਟ ਪੋਸਟਗ੍ਰੈਜੁਏਟਸ ਦੀ ਭਰਤੀ ਕਰਦੇ ਹਾਂ। ਚੋਣ ਪ੍ਰਕਿਰਿਆ ਵਿੱਚ ਸਮੂਹ ਚਰਚਾ, ਐਪਟੀਟਿਊਡ ਟੈਸਟ ਅਤੇ ਨਿੱਜੀ ਇੰਟਰਵਿਊ ਸ਼ਾਮਿਲ ਹੁੰਦੀ ਹੈ। ਸ਼ੁਰੂਆਤ ਵਿੱਚ ਇੱਕ ਮਹੀਨੇ ਦੇ ਵਿਸਤ੍ਰਿਤ ਪ੍ਰੋਗਰਾਮ ਦੇ ਬਾਅਦ ਸਿਖਿਆਰਥੀਆਂ ਨੂੰ ਇੱਕ ਸਾਲ ਦੀ ਜਾਬ ਟ੍ਰੇਨਿੰਗ ਤੋਂ ਲੰਘਣਾ ਪੈਂਦਾ ਹੈ। ਉਨ੍ਹਾਂ ਦੇ ਪ੍ਰੋਜੈਕਟ ਦੇ ਸਫਲਤਾਪੂਰਵਕ ਸਮਾਪਤ ਦੇ ਬਾਅਦ ਉਨ੍ਹਾਂ ਨੂੰ ਫੰਕਸ਼ਨਲ ਪ੍ਰੋਫਾਇਲ ਦਾ ਹਿੱਸਾ ਬਣਾ ਲਿਆ ਜਾਂਦਾ ਹੈ। ਨੈਰੋਲੈਕ ਵਿੱਚ ਸ਼ੁਰੂਆਤੀ ਪ੍ਰਦਰਸ਼ਨ ਅਤੇ ਅਧਿਆਪਨ ਦੀ ਇਹ ਪ੍ਰਕਿਰਿਆ ਐਨੀ ਮਜ਼ਬੂਤ ਹੈ ਕਿ ਇਹ ਸੰਸਥਾ ਅਤੇ ਟਰੇਨੀ ਦੋਨਾਂ ਨੂੰ ਆਪਸੀ ਲਾਭ ਪਹੁੰਚਾਉਂਦੇ ਹੋਏ ਵਧੀਆ ਬਣਨ ਵਿੱਚ ਮਦਦ ਕਰਦੀ ਹੈ।
ਉੱਤਮ ਪ੍ਰਬੰਧਨ ਟੀਮ ਦੇ ਕਈ ਮੈਬਰਾਂ ਨੇ ਵਾਸਤਵ ਵਿੱਚ ਆਪਣਾ ਕੈਰੀਅਰ ਮੈਨੇਜਮੈਂਟ ਟ੍ਰੇਨੀ ਦੇ ਤੌਰ ‘ਤੇ ਸ਼ੁਰੂ ਕੀਤਾ ਸੀ ਅਤੇ ਅੱਜ ਉਹ ਸੰਸਥਾ ਵਿੱਚ ਉੱਚੇ ਅਹੁਦਿਆਂ ‘ਤੇ ਪਹੁੰਚ ਗਏ ਹਨ।

ਕੈਂਪਸ ਸਹਿਯੋਗ

ਕੈਂਪਸ ਸਹਿਯੋਗ ਪਹਿਲ ਦੇ ਦੁਆਰਾ, ਨੈਰੋਲੈਕ ਵਿੱਚ ਅਸੀਂ ਵਿਦਿਆਰਥੀਆਂ ਦੀ ਸਮਰੱਥਾ ਨੂੰ ਵਧਾਕੇ ਸਮਾਜ ਵਿੱਚ ਯੋਗਦਾਨ ਪਾਉਣ ਦੇ ਲਈ ਵਚਨਬੱਧ ਹਾਂ। ਸਾਨੂੰ hrd@nerolac.com ‘ਤੇ ਲਿਖੋ ਅਤੇ ਸਾਡੇ ਨਾਲ ਜੁੜੋ।

ਕਰੀਅਰ ਵਿਕਲਪ

ਕੋਈ ਵੀ ਵਿਅਕਤੀ, ਮੈਨੇਜਮੈਂਟ ਟ੍ਰੇਨੀ ਦੇ ਇਲਾਵਾ ਕਿਸੇ ਹੋਰ ਪੱਧਰ ‘ਤੇ ਵੀ ਨੈਰੋਲੈਕ ਵਿੱਚ ਸ਼ਾਮਿਲ ਹੋ ਸਕਦਾ ਹੈ। ਹੇਠ ਲਿਖੇ ਕੰਮਾਂ ਵਿੱਚ ਸਾਡੇ ਨਾਲ ਕਰੀਅਰ ਦੀ ਭਾਲ ਕਰਨ ਦੇ ਲਈ ਤੁਹਾਡਾ ਸਵਾਗਤ ਹੈ 

ਡੈਕੋਰੇਟਿਵ ਸੇਲਸ ਐਂਡ ਮਾਰਕਿਟਿੰਗ – ਇਸਦੇ ਲਈ ਤੁਹਾਡੇ ਕੋਲ ਕਿਸੇ ਵੀ ਨਾਮਜ਼ਦ ਵਾਲੀ ਯੂਨੀਵਰਸਿਟੀ ਤੋਂ ਇੱਕ ਬੈਚਲਰ ਡਿਗਰੀ ਅਤੇ ਮਾਰਕਿਟਿੰਗ ਵਿੱਚ ਮੁਹਾਰਤ ਦੇ ਨਾਲ ਪ੍ਰਬੰਧਨ ਵਿੱਚ ਪੋਸਟਗ੍ਰੈਜੁਏਟ ਹੋਣਾ ਜ਼ਰੂਰੀ ਹੈ। ਤੁਹਾਡੇ ਕੋਲ ਕੰਜਿਊਮਰ ਡਿਊਰੇਬਲਸ, ਲਿਉਬਰਿਕੇਂਟਸ, ਪੇਂਟਸ ਅਤੇ ਸੰਬੰਧਿਤ ਉਦਯੋਗਾਂ ਵਿੱਚ ਸੇਲਸ ਜਾਂ ਮਾਰਕਿਟਿੰਗ ਦਾ 2 ਸਾਲ ਤੋਂ ਜ਼ਿਆਦਾ ਦਾ ਤਜ਼ਰਬਾ ਹੋਣਾ ਚਾਹੀਦਾ ਹੈ।

ਇੰਡਸਟਰੀਅਲ ਸੇਲਸ ਐਂਡ ਮਾਰਕਿਟਿੰਗ  – ਜੇ ਤੁਹਾਡੇ ਕੋਲ ਕਿਸੇ ਵੀ ਨਾਮਜ਼ਦ ਵਾਲੀ ਯੂਨੀਵਰਸਿਟੀ ਤੋਂ ਵਿਗਿਆਨ ਜਾਂ ਇੰਜੀਨੀਅਰਿੰਗ ਦੀ ਬੈਚਲਰ ਡਿਗਰੀ ਅਤੇ ਮਾਰਕਿਟਿੰਗ ਵਿੱਚ ਮੁਹਾਰਤ ਦੇ ਨਾਲ ਪ੍ਰਬੰਧਨ ਵਿੱਚ ਪੋਸਟਗ੍ਰੈਜੁਏਟ ਡਿਗਰੀ ਹੈ ਤਾਂ ਤੁਸੀਂ ਇਸ ਨੌਕਰੀ ਲਈ ਅਰਜ਼ੀ ਦੇ ਸਕਦੇ ਹੋ। ਤੁਹਾਡੇ ਕੋਲ ਆਟੋ/ਆਟੋ ਸਹਾਇਕ ਜਾਂ ਓਈਐਮ ਕੰਪਨੀਆਂ ਵਿੱਚ ਬੀ ਟੂ ਬੀ ਸੇਲਸ/ਤਕਨੀਕੀ ਸੇਵਾਵਾਂ ਦਾ 2 ਸਾਲ ਤੋਂ ਜ਼ਿਆਦਾ ਦਾ ਤਜ਼ਰਬਾ ਹੋਣਾ ਚਾਹੀਦਾ ਹੈ।

ਖੋਜ ਅਤੇ ਵਿਕਾਸ  – ਅਸੀਂ ਆਪਣੇ ਓਈਐਮ ਅਤੇ ਹੋਰ ਗਾਹਕਾਂ ਲਈ ਉਤਪਾਦਾਂ, ਪ੍ਰਕਿਰਿਆਵਾਂ, ਟੈਕਨਾਲੋਜੀ ਅਤੇ ਤਕਨੀਕੀ ਸੇਵਾਵਾਂ ਨੂੰ ਲਗਾਤਾਰ ਉੱਤਮ ਅਤੇ ਨਵਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਨਵੇਂ ਰੰਗ ਅਤੇ ਸ਼ੇਡਸ ਵਿਕਸਿਤ ਕਰਦੇ ਹਾਂ। ਸਾਡੇ ਕੋਲ ਇੱਕ ਪੂਰੀ ਤਰ੍ਹਾਂ ਨਾਲ ਵਿਵਸਥਿਤ ਵਿਸ਼ਵ ਪੱਧਰ ‘ਤੇ ਪ੍ਰਯੋਗਸ਼ਾਲਾ ਹੈ ਜੋ ਜਾਪਾਨੀ ਟੈਕਨਾਲੋਜੀ ਦੁਆਰਾ ਸਮਰਥਿਤ ਹੈ। ਅਸੀਂ ਉਚਿਤ ਸਿੱਖਿਅਕ ਯੋਗਤਾ ਦੇ ਨਾਲ - ਨਾਲ ਜਾਂਚ ਵਿੱਚ ਰੁਚੀ ਰੱਖਣ ਵਾਲੇ ਅਜਿਹੇ ਆਦਮੀਆਂ ਦੀ ਤਲਾਸ਼ ਵਿੱਚ ਰਹਿੰਦੇ ਹਾਂ ਜਿਨ੍ਹਾਂ ਦੇ ਕੋਲ ਪੇਂਟ ਟੈਕਨਾਲੋਜੀ, ਕੈਮੀਕਲ ਇੰਜੀਨੀਅਰਿੰਗ ਅਤੇ ਸੰਬੰਧਿਤ ਵਿਸ਼ਿਆਂ ਵਿੱਚ ਉਚਿਤ ਅਨੁਭਵ ਹੋਵੇ।

ਫਾਇਨੈਂਸ/ਅਕਾਊਂਟਸ/ਕੰਪਨੀ ਸੇਕ੍ਰੇਟੇਰੀਅਲ  – ਜੇ ਤੁਸੀਂ ਇਹਨਾਂ ਵਿਚੋਂ ਕਿਸੇ ਅਹੁਦੇ ਦੇ ਲਈ ਚੁਣੇ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸੀਏ/ਸੀਐਸ ਜਾਂ ਫਾਇਨੈਂਸ ਵਿੱਚ ਐਮਬੀਏ ਦੇ ਨਾਲ 2 ਸਾਲਾਂ ਦਾ ਉਚਿਤ ਤਜ਼ਰਬਾ ਹੋਣਾ ਚਾਹੀਦਾ ਹੈ।

ਕਾਸਟਿੰਗ - ਆਈਸੀਡਬਲਿਊਏ ਦੇ ਇਲਾਵਾ, ਜੇ ਤੁਹਾਡੇ ਕੋਲ ਕੈਮੀਕਲ ਪ੍ਰੋਸੈਸ ਇੰਡਸਟਰੀ ਵਿੱਚ ਕਾਸਟਿੰਗ ਦਾ ਥੋੜ੍ਹਾ ਤਜ਼ਰਬਾ ਵੀ ਹੈ ਤਾਂ ਤੁਸੀਂ ਸਾਡੀ ਲੋੜ ਲਈ ਬਿਲਕੁੱਲ ਫਿਟ ਹੋ।

ਮੈਨਿਊਫੈਕਚਰਿੰਗ/ਸੈਂਟਰਲ ਇੰਜੀਨੀਅਰਿੰਗ  – ਬਾਵਲ, ਜੈਨਪੁਰ, ਚੇਨਈ, ਲੋਟ ਅਤੇ ਹੋਸੁਰ ਵਿੱਚ ਸਾਡੇ ਪਲਾਂਟ ਹਨ। ਜੇ ਤੁਸੀਂ ਕੈਮਿਸਟਰੀ, ਪੇਂਟਸ ਟੈਕਨਾਲੋਜੀ, ਕੈਮੀਕਲ ਇੰਜੀਨੀਅਰਿੰਗ, ਮੈਕੇਨੀਕਲ ਇੰਜੀਨੀਅਰਿੰਗ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੁਏਟ ਹੋ ਅਤੇ ਤੁਹਾਡੇ ਕੋਲ ਮੈਨਿਊਫੈਕਚਰਿੰਗ ਜਾਂ ਪਲਾਂਟ ਇੰਜੀਨੀਅਰਿੰਗ ਵਿੱਚ ਘੱਟ ਤੋਂ ਘੱਟ 2 ਸਾਲ ਦਾ ਤਜ਼ਰਬਾ ਹੈ ਤਾਂ ਤੁਸੀਂ ਉਤਪਾਦਨ ਅਤੇ ਇੰਜੀਨੀਅਰਿੰਗ ਵਿੱਚ ਅਧਿਕਾਰੀ ਦੇ ਰੋਲ ਦੇ ਲਈ ਅਰਜ਼ੀ ਦੇ ਸਕਦੇ ਹੋ।

ਸਪਲਾਈ ਚੈਨ/ਸਮੱਗਰੀ/ਏਪੀਓ/ਖਰੀਦ  – ਜੇ ਤੁਹਾਡੇ ਕੋਲ ਇੱਕ ਚੰਗੀ ਇੰਜੀਨੀਅਰਿੰਗ ਡਿਗਰੀ ਦੇ ਨਾਲ ਸਪਲਾਈ ਚੈਨ, ਸਮੱਗਰੀ ਪ੍ਰਬੰਧਨ ਵਿੱਚ ਐਮਬੀਏ ਅਤੇ ਸਪਲਾਈ ਚੈਨ ਜਾਂ ਸਮੱਗਰੀ ਪ੍ਰਬੰਧਨ ਵਿੱਚ ਕੰਮ ਦਾ ਤਜ਼ਰਬਾ ਵੀ ਹੈ ਤਾਂ ਤੁਸੀਂ ਇਸ ਖੇਤਰ ਵਿੱਚ ਸਾਡੀ ਲੋੜ ਦੇ ਲਈ ਬਿਲਕੁੱਲ ਆਦਰਸ਼ ਹੋ। ਇੰਜੀਨੀਅਰਿੰਗ ਡਿਗਰੀ ਅਤੇ ਏਪੀਓ ਦੇ ਪ੍ਰਸ਼ਾਸਨ ਦਾ ਤਜ਼ਰਬਾ ਵੀ ਤੁਹਾਨੂੰ ਸਹੀ ਦਾਵੇਦਾਰ ਬਣਾਉਂਦਾ ਹੈ।

ਸੂਚਨਾ ਟੈਕਨਾਲੋਜੀ/ਆਈਟੀ ਸਪੋਰਟ  – ਸੈਪ ਈਸੀਸੀ 6.0 ਅਪਗਰੇਡ ਦੀ ਪਹਿਲ ਨੇ ਸੈਪ ਦੇ ਕਈ ਮਾਡਿਊਲਸ ਜਿਵੇਂ ਐਸਡੀ, ਐਮਐਮ, ਪੀਪੀ, ਐਫਐਸਸੀਐਮ, ਜੀਆਰਸੀ, ਈਐਚਐਸ, ਡਾਟਾ ਵੇਅਰਹਾਊਸਿੰਗ ਅਤੇ ਐਂਪਲਾਈ ਪੋਰਟਲ ਲਈ ਮੌਕਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਜੇ ਤੁਸੀਂ ਲੋੜੀਂਦੀ ਆਈਟੀ ਕੌਸ਼ਲ ਰੱਖਦੇ ਹੋ ਅਤੇ ਸਿੱਖਿਅਕ ਉਪਲੱਬਧੀਆਂ ਦੇ ਨਾਲ ਸੈਪ ਮਾਡਿਊਲਸ ‘ਤੇ ਕੰਮ ਕਰਨ ਦੀ ਯੋਗਤਾ ਅਤੇ ਰੀਅਲ ਲਾਈਵ ਪ੍ਰੋਜੈਕਟ ‘ਤੇ ਕੰਮ ਕਰਨ ਦਾ ਤਜ਼ਰਬਾ ਰੱਖਦੇ ਹੋ ਤਾਂ ਤੁਸੀਂ ਸਾਡੀ ਕੰਪਨੀ ਵਿੱਚ ਸ਼ਾਮਿਲ ਹੋਣ ਲਈ ਸਹੀ ਦਾਵੇਦਾਰ ਹੋ।

ਮਨੁੱਖੀ ਖੋਜ ਪ੍ਰਬੰਧਨ ਅਤੇ ਵਿਕਾਸ, ਪ੍ਰਬੰਧਕੀ ਸੇਵਾਵਾਂ  - ਜੇ ਤੁਹਾਡੇ ਕੋਲ ਐਚਆਰ/ ਪਰਸਨਲ ਮੈਨੇਜਮੈਂਟ ਵਿੱਚ ਪੋਸਟਗ੍ਰੈਜੁਏਟ ਡਿਪਲੋਮਾ ਅਤੇ 2 ਸਾਲ ਦਾ ਤਜ਼ਰਬਾ ਹੈ ਤਾਂ ਕਾਰਪੋਰੇਟ ਦਫ਼ਤਰ ਜਾਂ ਕਿਸੇ ਪਲਾਂਟ ਵਿੱਚ ਨੌਕਰੀ ਲਈ ਤੁਹਾਡੇ ਬਾਰੇ ਵਿੱਚ ਵਿਚਾਰ ਕੀਤਾ ਜਾ ਸਕਦਾ ਹੈ

ਸਾਡੇ ਕਿਸੇ ਵੀ ਅਹੁਦੇ ‘ਤੇ ਅਰਜ਼ੀ ਦੇਣ ਦੇ ਲਈ, ਕਿਰਪਾ ਕਰਕੇ  www.knpcareers.com ‘ਤੇ ਲੌਗਇੰਨ ਕਰੋ