ਭਾਸ਼ਾਵਾਂ

Buy
X
Get in touch
 
1 Start 2 Complete
X
Get in touch
 
1 Start 2 Complete
Send OTP
ਜਮ੍ਹਾਂ ਕਰੋ

ਸ਼ੇਅਰਧਾਰਕ

ਕੰਪਨੀ ਦੇ ਵਿਦੇਸ਼ੀ ਸਹਿਯੋਗੀ ਅਤੇ ਪ੍ਰਮੋਟਰਾਂ ਵਿੱਚੋਂ ਇੱਕ ਕੰਸਾਈ ਪੇਂਟ ਕਾਰਪੋਰੇਸ਼ਨ ਲਿ. ਜਾਪਾਨ ਨੇ, ਫਰਵਰੀ 2000 ਵਿੱਚ ਕੰਪਨੀ ਦੇ ਦੂਜੇ ਪ੍ਰਮੋਟਰ ਫੋਰਬਸ ਗੋਕਕ ਲਿ. ਅਤੇ ਉਨ੍ਹਾਂ ਦੇ ਸਹਿਯੋਗੀਆਂ ਤੋਂ 250 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ‘ਤੇ 43, 71, 152 ਸ਼ੇਅਰ ਖਰੀਦ ਲਏ। ਇਹ ਕੰਪਨੀ ਦੀ ਪੇਡ - ਅੱਪ ਸ਼ੇਅਰ ਪੂੰਜੀ ਦਾ 28.56% ਹਿੱਸਾ ਸੀ। ਇਸ ਪ੍ਰਾਪਤੀ ਦੇ ਨਾਲ ਕੰਸਾਈ ਪੇਂਟ ਕਾਰਪੋਰੇਸ਼ਨ ਜਾਪਾਨ, ਕੰਪਨੀ ਦੀ ਪੇਡ - ਅੱਪ ਸ਼ੇਅਰ ਪੂੰਜੀ ਦੇ 64.52% ਦਾ ਹਿੱਸੇਦਾਰ ਬਣ ਗਿਆ। ਕੰਸਾਈ ਨੈਰੋਲੈਕ ਪੇਂਟਸ ਲਿਮਿਟੇਡ ਦੇ ਨਾਲ, ਜਾਪਾਨ ਦੇ ਕੰਸਾਈ ਪੇਂਟ ਕਾਰਪੋਰੇਸ਼ਨ ਦੀ ਪੂਰੀ ਮਾਲਕੀ ਵਾਲੀ ਸਹਾਇਕ ਕੰਪਨੀ ਪੌਲੀਕੋਟ ਪਾਊਡਰ ਲਿਮਿਟੇਡ ਦੀ ਸ਼ਮੂਲੀਅਤ ਤੋਂ ਬਾਅਦ ਸ਼ੇਅਰ ਹੋਲਡਿੰਗ 69% ਤੱਕ ਪਹੁੰਚ ਗਈ। ਓਪਨ ਮਾਰਕੀਟ ਤੋਂ ਸਾਡੀ ਕੰਪਨੀ ਦੇ ਸ਼ੇਅਰਾਂ ਦੀ ਪ੍ਰਾਪਤੀ ਕਰਨ ਦੇ ਨਾਲ, ਕੰਸਾਈ ਪੇਂਟ ਕੰਪਨੀ, ਜਾਪਾਨ,ਕੋਲ ਹੁਣ ਸਾਡੀ ਕੰਪਨੀ ਕੋਲ ਪੇਡ-ਅਪ ਸ਼ੇਅਰ ਪੂੰਜੀ ਦਾ 74.99% ਹਿੱਸਾ ਹੈ। ਹੋਰ ਕਈ ਉਦਯੋਗਾਂ ਦੀ ਤਰ੍ਹਾਂ ਕੋਟਿੰਗ ਉਦਯੋਗ ਸੰਸਾਰ ਭਰ ਵਿੱਚ ਮਜ਼ਬੂਤ ਅਤੇ ਸੰਗਠਿਤ ਹੋਣ ਦੇ ਵੱਲ ਵੱਧ ਰਿਹਾ ਹੈ। ਮਜ਼ਬੂਤ ਬਣਨ ਦੀ ਇਸ ਪ੍ਰਕਿਰਿਆ ਦਾ ਉਦੇਸ਼ ਹੈ, ਗਾਹਕਾਂ ਦੀਆਂ ਵਧਦੀਆਂ ਲੋੜਾਂ ਅਤੇ ਚੁਣੌਤੀਆਂ ਨਾਲ ਨਿੱਬੜਨ ਲਈ ਨਵੀਨਤਮ ਤਕਨੀਕ, ਕੁਸ਼ਲ ਸੰਚਾਲਨ ਅਤੇ ਵਿਸ਼ਵ ਭਰ ਵਿੱਚ ਸੇਵਾਵਾਂ ਪ੍ਰਦਾਨ ਕਰਨ ਦੀ ਯੋਗਤਾ ਹਾਸਲ ਕਰਨ ਵਿੱਚ ਕੰਪਨੀਆਂ ਦੀ ਮਦਦ ਕਰਨਾ।

ਦੁਨੀਆਂ ਭਰ ਵਿੱਚ ਉਦਯੋਗਿਕ ਇਕਾਈਆਂ ਬਹੁਤ ਵਧੀਆ ਸਮਰੱਥਾ ਅਤੇ ਤਾਕਤ ਵਾਲੇ ਸਾਥੀਆਂ/ਸੰਬੰਧਿਤ ਕੰਪਨੀਆਂ/ਪੇਰੈਂਟ ਬਾਡੀਜ਼ ਦੇ ਨਾਲ ਅੱਗੇ ਵੱਧ ਰਹੀਆਂ ਹਨ। ਕੰਸਾਈ ਦੁਆਰਾ ਫੋਰਬਸ ਗੋਕਕ ਲਿਮਿਟੇਡ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਸ਼ੇਅਰਾਂ ਦੀ ਪ੍ਰਾਪਤੀ ਇਸ ਵਿਚਾਰ ਨੂੰ ਅੱਗੇ ਵਧਾਉਂਦੀ ਹੈ।

ਇੰਵੇਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ (ਆਈਈਪੀਐਫ) ਅਧਿਕਾਰਤ ਦੇ ਡੀਮੈਟ ਖਾਤੇ ਵਿੱਚ, ਕੰਪਨੀ ਐਕਟ 2013 ਦੀ ਧਾਰਾ 124 (6) ਦੇ ਅਨੁਸਾਰ ਸ਼ੇਅਰਾਂ ਦਾ ਤਬਾਦਲਾ

ਕੰਪਨੀ ਐਕਟ, 2013 ਦੀ ਧਾਰਾ 124 (6) ਦੇ ਹਵਾਲੇ ਵਿੱਚ ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ (ਐਮਸੀਏ) ਦੁਆਰਾ ਅਧਿਸੂਚਿਤ ਕੰਪਨੀ ਦੇ ਇਕੁਵਿਟੀ ਸ਼ੇਅਰ ਦੇ ਸੰਬੰਧ ਵਿੱਚ ਲਗਾਤਾਰ 7 ਸਾਲਾਂ ਜਾਂ ਉਸਤੋਂ ਜ਼ਿਆਦਾ ਸਮੇਂ ਤੱਕ ਬੇਦਾਅਵਾ ਰਹੇ ਜਾਂ ਬਿਨ੍ਹਾਂ ਚੁਕਾਏ ਗਏ ਭੁਗਤਾਨ ਨੂੰ ਕੰਪਨੀ ਦੁਆਰਾ ਭਾਰਤ ਸਰਕਾਰ ਦੇ ਆਈਈਪੀਐਫ ਅਧਿਕਾਰਤ ਦੇ ਡੀਮੈਟ ਅਕਾਊਂਟ ਵਿੱਚ ਟ੍ਰਾਂਸਫ਼ਰ ਕਰਨ ਦੀ ਲੋੜ ਹੁੰਦੀ ਹੈ।

ਵਿੱਤੀ ਸਾਲ 2008 - 09 ਦੇ ਬੇਦਾਅਵੇ ਜਾਂ ਬਿਨ੍ਹਾਂ ਚੁਕਾਏ ਗਏ ਭੁਗਤਾਨ ਨੂੰ ਕੰਪਨੀ ਦੁਆਰਾ ਵਿਧਾਨਿਕ ਸਮੇਂ ਮਿਆਦ ਦੇ ਅੰਦਰ ਆਈਈਪੀਐਫ ਨੂੰ ਟ੍ਰਾਂਸਫ਼ਰ ਕਰ ਦਿੱਤਾ ਗਿਆ ਹੈ। 31 ਮਾਰਚ 2010 ਨੂੰ ਖਤਮ ਹੋਏ ਵਿੱਤੀ ਸਾਲ ਦਾ ਲਾਭ ਅੰਸ਼ ਜਿਸ ‘ਤੇ ਹੁਣ ਤੱਕ ਦਾਅਵਾ ਨਹੀਂ ਕੀਤਾ ਗਿਆ ਹੈ ਉਹ ਕਪੰਨੀ ਦੇ “ਬੇਦਾਵਾ / ਬਿਨ੍ਹਾਂ ਚੁਕਾਏ ਗਏ ਲਾਭ ਅੰਸ਼ ਖਾਤੇ” ਵਿੱਚ ਮੌਜੂਦ ਹੈ।

ਸਮੇਂ – ਸਮੇਂ ‘ਤੇ ਸੋਧ ਕੇ (“ਨਿਯਮ”) ਆਈਈਪੀਐਫ ਅਧਿਕਾਰਤ (ਅਕਾਊਂਟਿੰਗ, ਆਡਿਟ, ਟ੍ਰਾਂਸਫ਼ਰ ਅਤੇ ਰਿਫੰਡ) ਨਿਯਮ, 2016 ਦੇ ਹਵਾਲੇ ਵਿੱਚ ਸੰਬੰਧਿਤ ਸ਼ੇਅਰਧਾਰਕਾਂ ਨੂੰ ਨਿੱਜੀ ਪੱਤਰ ਭੇਜੇ ਗਏ ਹਨ ਤਾਂ ਕਿ ਉਹ ਰਜਿਸਟਰਾਰ ਅਤੇ ਕੰਪਨੀ ਦੇ ਸ਼ੇਅਰ ਟ੍ਰਾਂਸਫ਼ਰ ਏਜੰਟ, ਟੀਐਸਆਰ ਦਾਰਾਸ਼ਾ ਲਿਮਿਟੇਡ 6 - 10, ਹਾਜੀ ਮੂਸਾ ਪਤਰਾਵਾਲਾ ਇੰਡਸਟਰੀਅਲ ਏਸਟੇਟ, 20, ਡਾ. ਈ. ਮੋਸੇਜ਼ ਰੋਡ, ਮਹਾਂਲਕਸ਼ਮੀ, ਮੁੰਬਈ – 400011, ਟੈਲੀਫੋਨ ਨੰਬਰ : + 91 22 66568484, ਫੈਕਸ ਨੰਬਰ : 91 22 66568484 ‘ਤੇ ਆਪਣੇ ਦਸਤਖਤ ਵਾਲੇ ਪੱਤਰ ਭੇਜਕੇ ਆਪਣਾ ਲਾਭ ਅੰਸ਼ ਪ੍ਰਾਪਤ ਕਰਨ ਦੇ ਲਈ ਦਾਅਵਾ ਕਰ ਸਕਣ। ਟੀਐਸਆਰ ਦਾਰਾਸ਼ਾ ਲਿ. ਦੁਆਰਾ ਪ੍ਰਮਾਣਿਤ ਦਾਅਵਾ ਪ੍ਰਾਪਤ ਨਾ ਕੀਤੇ ਜਾਣ ਦੀ ਹਾਲਤ ਵਿੱਚ, ਕੰਪਨੀ ਸੰਬੰਧਿਤ ਸ਼ੇਅਰਾਂ ਨੂੰ ਫਿਜ਼ੀਕਲ ਜਾਂ ਡੀਮੈਟ ਰੂਪ ਵਿੱਚ ਆਈਈਪੀਐਫ ਪ੍ਰਮਾਣੀਕਰਣ ਦੇ ਡੀਮੈਟ ਅਕਾਊਂਟ ਵਿੱਚ ਭੁਗਤਾਨ ਮਿਤੀ ਯਾਨੀ ਕਿ 31.05.2017 ਤੱਕ ਨਿਯਮਾਂ ਦੇ ਤਹਿਤ ਕੀਤੀ ਗਈ ਪ੍ਰਕਿਰਿਆ ਦੇ ਅਨੁਸਾਰ ਟ੍ਰਾਂਸਫ਼ਰ ਕਰ ਦੇਵੇਗੀ।

ਸੰਬੰਧਿਤ ਸ਼ੇਅਰਧਾਰਕ ਜਿਨ੍ਹਾਂ ਦੇ ਕੰਪਨੀ ਵਿੱਚ ਸ਼ੇਅਰ ਹਨ ਅਤੇ ਜਿਨ੍ਹਾਂ ਦੇ ਸ਼ੇਅਰ ਟ੍ਰਾਂਸਫ਼ਰ ਕੀਤੇ ਜਾਣੇ ਹਨ ਉਹ ਧਿਆਨ ਰੱਖੋ ਕਿ ਨਿਯਮਾਂ ਦੇ ਅਨੁਸਾਰ ਕੰਪਨੀ ਆਈਈਪੀਐਫ ਪ੍ਰਮਾਣੀਕਰਣ ਦੇ ਡੀਮੈਟ ਅਕਾਊਂਟ ਵਿੱਚ ਟ੍ਰਾਂਸਫ਼ਰ ਕਰਨ ਦੇ ਲਈ ਆਪਣੇ ਕੋਲ ਮੌਜੂਦ ਮੂਲ ਸ਼ੇਅਰ ਪ੍ਰਮਾਣ ਪੱਤਰ ਦੇ ਸਥਾਨ ‘ਤੇ ਡੁਪਲੀਕੇਟ ਸ਼ੇਅਰ ਪ੍ਰਮਾਣ ਪੱਤਰ ਜਾਰੀ ਕਰੇਗੀ। ਉਨ੍ਹਾਂ ਦੇ ਜਾਰੀ ਹੋਣ ‘ਤੇ ਸ਼ੇਅਰਧਾਰਕਾਂ ਦੇ ਨਾਮ ‘ਤੇ ਰਜਿਸਟਰਡ ਮੂਲ ਪ੍ਰਮਾਣ ਪੱਤਰ ਆਪਣੇ-ਆਪ ਹੀ ਰੱਦ ਹੋ ਜਾਣਗੇ ਅਤੇ ਗੈਰ-ਮੁਨਾਫ਼ਾ ਸਮਝਿਆ ਜਾਵੇਗਾ। ਸੰਬੰਧਿਤ ਸ਼ੇਅਰਧਾਰਕਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਆਈਈਪੀਐਫ ਨੂੰ ਅਜਿਹੇ ਇਕੁਵਿਟੀ ਸ਼ੇਅਰ ਟ੍ਰਾਂਸਫ਼ਰ ਕੀਤੇ ਜਾਣ ਦੇ ਬਾਅਦ, ਆਈਈਪੀਐਫ ਨੂੰ ਟ੍ਰਾਂਸਫ਼ਰ ਕੀਤੇ ਗਏ ਈਕਵਿਟੀ ਸ਼ੇਅਰਾਂ ਦੇ ਸੰਬੰਧ ਵਿੱਚ ਕੰਪਨੀ ਦੇ ਖਿਲਾਫ ਕੋਈ ਦਾਅਵਾ ਨਹੀਂ ਕੀਤਾ ਜਾ ਸਕੇਗਾ।

ਹਾਲਾਂਕਿ ਕੋਈ ਵੀ ਵਿਅਕਤੀ ਜਿਸਦੇ ਸ਼ੇਅਰ ਆਈਈਪੀਐਫ ਵਿੱਚ ਟ੍ਰਾਂਸਫ਼ਰ ਕੀਤੇ ਗਏ ਹਨ, ਉਹ ਆਈਈਪੀਐਫ ਅਧਿਕਾਰਤ (ਅਕਾਊਂਟਿੰਗ, ਆਡਿਟ, ਟ੍ਰਾਂਸਫ਼ਰ ਅਤੇ ਰਿਫੰਡ) ਨਿਯਮ, 2016 ਵਿੱਚ ਦੱਸੀ ਗਈ ਪ੍ਰਕਿਰਿਆ ਦਾ ਪਾਲਣ ਕਰਕੇ ਆਈਈਪੀਐਫ ਅਧਿਕਾਰਤ ਨਾਲ ਸ਼ੇਅਰਾਂ ਦਾ ਦਾਅਵਾ ਕਰ ਸਕਦਾ ਹੈ।

ਆਈਈਪੀਐਫ ਵਿੱਚ ਟ੍ਰਾਂਸਫ਼ਰ ਕੀਤੇ ਜਾਣ ਵਾਲੇ ਸ਼ੇਅਰਾਂ ਦੇ ਵੇਰਵੇ ਦੇ ਲਈ ਸੰਬੰਧਿਤ ਸ਼ੇਅਰਧਾਰਕ ਇੱਥੇ ਕਲਿਕ ਕਰ ਸਕਦੇ ਹਨ।

“Equity shares of the Company with respect to unclaimed dividend for the financial year 2011-12 will be transferred to the IEPF by the due date after following the prescribed procedure. Please click here for details of shares that would be transferred to the IEPF.”

“Equity shares of the Company with respect to unclaimed dividend for the financial year 2012-13 will be transferred to the IEPF by the due date after following the prescribed procedure. Please click here for details of shares that would be transferred to the IEPF.”

“Equity shares of the Company with respect to unclaimed dividend for the financial year 2013-14 will be transferred to the IEPF by the due date after following the prescribed procedure. Please click here for details of shares that would be transferred to the IEPF.”

ਆਈਈਪੀਐਫ ਅਥਾੱਰਿਟੀ ਲਈ ਨੋਡਲ ਅਫਸਰ ਦੇ ਵੇਰਵੇ ਲਈ - ਕਿਰਪਾ ਕਰਕੇ ਅਟੈਚਮੈਂਟ ਦੇਖੋ:- KNPL_Appt. of Nodal officer

Agreements with media companies:

Name of the Company Purpose for which the agreement has been entered
Lodestar Media Services
Interactive Avenues Private Limited Digital Media Services

The above agreements are in normal course of business of the Company.

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ